ਪੰਜਾਬੀ
ਵਿਧਾਇਕ ਵੈਦ ਨੇ ਹੁਸੈਨਪੁਰਾ ਵਿਖੇ ਕੀਤਾ ਟੈਕਨੀਕਲ ਆਈ. ਟੀ. ਆਈ. ਕਾਲਜ ਦਾ ਉਦਘਾਟਨ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਵਿਖੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਟੈਕਨੀਕਲ ਆਈ. ਟੀ. ਆਈ. ਕਾਲਜ ਬਣਾਉਣ ਦਾ ਨੀਂਹ ਪੱਥਰ ਯੂਥ ਆਗੂ ਖੁਸ਼ਦਮਨ ਸਿੰਘ ਗਰੇਵਾਲ ਦੀ ਅਗਵਾਈ ਵਿਚ ਰੱਖਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੁਸੈਨਪੁਰਾ ਵਿਖੇ ਅੱਜ ਟੈਕਨੀਕਲ ਆਈ.ਟੀ.ਆਈ. ਕਾਲਜ ਬਣਾਉਣ ਦਾ ਉਦਘਾਟਨ ਕੀਤਾ ਗਿਆ ਹੈ, ਜੋ ਸਾਢੇ 7 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਹ ਚਾਰ ਕਿਲੇ ਜ਼ਮੀਨ ਵਿਚ ਉਸਾਰਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਹਲਕਾ ਗਿੱਲ ਦੇ ਬੇਟ ਇਲਾਕੇ ਵਿਚ ਕੋਈ ਅਜਿਹਾ ਕਾਲਜ ਜਾਂ ਟੈਕਨੀਕਲ ਆਈ.ਟੀ.ਆਈ. ਕਾਲਜ ਨਹੀਂ ਹੈ, ਜਿੱਥੋਂ ਇਲਾਕੇ ਦੇ ਹੋਣਹਾਰ ਬੱਚੇ ਮਿਆਰੀ ਅਤੇ ਉਚੇਰੀ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਸੰਵਾਰ ਸਕਣ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅਸ਼ੀਰਵਾਦ ਨਾਲ ਇਹ ਟੈਕਨੀਕਲ ਆਈ.ਟੀ.ਆਈ. ਕਾਲਜ 9 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗਾ।
ਇਸ ਮੌਕੇ ਕੌਂਸਲਰ ਹਰਕਰਨ ਸਿੰਘ ਵੈਦ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਸੁਰਿੰਦਰ ਸਿੰਘ ਪਵਾਰ, ਸਰਪੰਚ ਗੁਰਦੀਪ ਸਿੰਘ ਮੰਝਫੱਗੂਵਾਲ, ਸਰਪੰਚ ਬਾਦਸ਼ਾਹ ਸਿੰਘ ਦਿਓਲ, ਸਰਪੰਚ ਪਰਮਜੀਤ ਸਿੰਘ ਲਾਦੀਆਂ, ਸਰਪੰਚ ਬਲਕਾਰ ਸਿੰਘ ਸਰਪੰਚ ਸਤਪਾਲ ਸਿੰਘ, ਸਰਪੰਚ ਗੁਰਚਰਨ ਸਿੰਘ ਆਲੋਵਾਲ ਆਦਿ ਹਾਜ਼ਰ ਸਨ।
You may like
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ
-
ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ
-
ਲੁਧਿਆਣਾ ਦੇ 175 ਉਮੀਦਵਾਰਾਂ ਵਿੱਚੋਂ 139 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
-
ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, ‘ਆਪ’ ਦੀ ਜਿੱਤ ਬਾਰੇ ਆਖੀ ਇਹ ਗੱਲ