Connect with us

ਪੰਜਾਬੀ

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 29 ਤੋਂ ਸਫਾਈ ਅਭਿਯਾਨ ਦੀ ਸ਼ੁਰੂਆਤ

Published

on

MLA Rajinderpal Kaur Chhina started cleaning campaign from ward number 29

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 29 ਤੋਂ ਸਫਾਈ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਹਰ ਇਕ ਵਾਰਡ ਦੀ ਚੰਗੇ ਤਰੀਕੇ ਨਾਲ ਸਫਾਈ ਕਰਨਗੇ I ਇਸ ਅਭਿਆਨ ਤਹਿਤ ਸ਼ੁਰੂਆਤੀ ਦੌਰ ਵਿੱਚ ਪਹਿਲੇ ਤਿੰਨ ਦਿਨਾਂ ਵਿਚ 29 ਨੰਬਰ ਵਾਰਡ ਦਾ ਚੱਪਾ-ਚੱਪਾ ਸਾਫ ਕੀਤਾ ਗਿਆ ਉਹਨਾਂ ਵਲੋਂ ਇਹ ਸਫਾਈ ਮੁਹਿੰਮ ਚਲਾਈ ਗਈ ਤਾਂ ਜੋ ਹਲਕਾ ਦੱਖਣੀ ਦੀ ਸੋਹਣੀ ਦਿੱਖ ਨਜ਼ਰ ਆਏ ।

ਵਾਰਡ ਨੰਬਰ 33 ਤੇ 35 ਵਿੱਚ ਵੀ ਸਫਾਈ ਅਭਿਆਨ ਚਲਾਇਆ ਜਾ ਚੁੱਕਾ ਹੈ ਤੇ ਗਲੀਆਂ ਦੀ ਸਫ਼ਾਈ ਕਰਵਾਈ ਗਈ ਅਤੇ ਨਵੇਂ ਬੂਟੇ ਵੀ ਲਗਾਏ ਗਏ ਸਨ |ਇਸ ਦੇ ਨਾਲ ਉਹਨਾਂ ਵਲੋਂ 2 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਈਸ਼ਰ ਨਗਰ ਪੁੱਲ ਤੋਂ ਲੈ ਕੇ ਲੋਹਾਰਾ ਪੁੱਲ ਸਿਮਰਨ ਪੈਲੇਸ ਤੱਕ ਲੋਕਾਂ ਦੇ ਆਉਣ ਜਾਣ ਅਤੇ ਸੈਰ ਕਰਨ ਲਈ ਗ੍ਰੀਨ ਬੈਲਟ ਵਿਕਸਤ ਕਰਨ ਦੇ ਕਾਰਜ਼ ਦੀ ਸ਼ੁਰੂਆਤ ਕੀਤੀ।

Facebook Comments

Trending