Connect with us

ਪੰਜਾਬੀ

ਸਿਰਕੱਢ ਗੀਤਕਾਰ ਬਾਬੂ ਸਿੰਘ ਮਾਨ ਦਾ ਵੈਨਕੁਵਰ ਵਿੱਚ ਸਨਮਾਨ

Published

on

Master lyricist Babu Singh Mann honored in Vancouver

ਲੁਧਿਆਣਾ : ਕੈਨੇਡਾ ਦੇ ਸਿਰਮੌਰ ਕਾਰੋਬਾਰੀ ਤੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਖੋਸਲਾ ਵੱਲੋਂ ਵਿਸ਼ਵ ਚ ਵੱਸਦੇ ਪੰਜਾਬੀਆਂ ਦੇ ਮਾਣ ਹਰਮਨ ਪਿਆਰੇ ਗੀਤਕਾਰ ਬਾਬੂ ਸਿੰਘ ਮਾਨ ਦਾ ਵੈਨਕੂਵਰ (ਕੈਨੇਡਾ) ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਖੋਸਲਾ ਨੇ ਕਿਹਾ ਕਿ ਮਰਾੜ੍ਹ ਪਿੰਡ ਚ ਪੈਦਾ ਹੋ ਕੇ ਪੰਜਾਬੀ ਸੰਗੀਤ, ਫਿਲਮਾਂ ਅਤੇ ਪੰਜ ਵਾਰ ਪਿੰਡ ਦਾ ਸਰਪੰਚ ਬਣ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਜਿੰਨਾ ਵੱਡਾ ਯੋਗਦਾਨ ਬਾਬੂ ਸਿੰਘ ਮਾਨ ਨੇ ਪਾਇਆ ਹੈ, ਉਸ ਦਾ ਮੁਕਾਬਲਾ ਆਸਾਨ ਨਹੀਂ।

ਕੈਨੇਡੀਅਨ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਿਹਾ ਕਿ ਪਿਛਲੇ 60 ਸਾਲ ਤੋਂ ਬਾਬੂ ਸਿੰਘ ਮਾਨ ਨੇ ਕਈ ਪੀੜ੍ਹੀਆਂ ਨੂੰ ਸਭਿਆਚਾਰਕ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਤੇ ਸਾਬਕਾ ਮੰਤਰੀ ਵਿਧਾਇਕ ਜਿੰਨੀ ਸਿਮਜ ਤੇ ਬਲਦੇਵ ਗਿੱਲ ਨੇ ਬਾਬੂ ਸਿੰਘ ਮਾਨ ਨੂੰ ਪੰਜਾਬੀ ਲੋਕ ਸੱਭਿਆਚਾਰ ਦਾ ਯੁਗ ਪੁਰਸ਼ ਕਿਹਾ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਮੀਟਿੰਗ ਚ ਹਾਜ਼ਰ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

Facebook Comments

Advertisement

Trending