Connect with us

ਪੰਜਾਬੀ

ਵਿਸ਼ਵ ਖ਼ੂਨਦਾਨ ਦਿਵਸ ਮੌਕੇ ਆਲ ਇੰਡੀਆ ਰਾਮਗੜ੍ਹੀਆ ਬੋਰਡ ਵੱਲੋਂ ਖ਼ੂਨਦਾਨ ਕੈਂਪ

Published

on

Blood donation camp by All India Ramgarhia Board on the occasion of World Blood Donation Day

ਲੁਧਿਆਣਾ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮੁ ਸਤਾਵਦੀ ਨੂੰ ਸਮਰਪਿਤ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਆਲ ਇੰਡੀਆ ਰਾਮਗੜ੍ਹੀਆ ਬੋਰਡ ਵੱਲੋਂ ਭਾਈ ਘਨਈਆ ਜੀ ਸੇਵਾ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਨਸੀਬ ਕੈਂਸਰ ਸੈਂਟਰ,ਧੂਰੀ ਲਾਈਨ, ਦਸਮੇਸ਼ ਨਗਰ ਲੁਧਿਆਣਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਕਾਰਪੇਂਟਰ ਐਸੋਸੀਏਸ਼ਨ ਦੇ ਸਮਾਜ ਸੇਵੀ ਵਰਕਰਾਂ ਦੀ ਮੱਦਦ ਨਾਲ ਕੀਤਾ ਗਿਆ।

ਇਸ ਮੌਕੇ ਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਖ਼ੂਨਦਾਨ ਕੈਂਪ ਵਿੱਚ ਡੀ.ਐਮ.ਸੀ ਹਸਪਤਾਲ ਲੁਧਿਆਣਾ ਦੀ ਟੀਮ ਨੇ 90 ਬਲੱਡ ਯੂਨਿਟ ਇੱਕਤਰ ਕੀਤੇ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਕਿਹਾ ਕਿ ਇਕ ਇਕ ਖੂਨ ਦੀ ਬੂੰਦ ਕਰੌੜਾਂ ਦੀ ਹੈ ਜਿਸ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾਵੇਂਗਾ। ਉਨ੍ਹਾਂ ਹੋਰ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ।

Facebook Comments

Trending