Connect with us

ਪੰਜਾਬੀ

ਵਿਧਾਇਕਾ ਛੀਨਾ ਵੱਲੋਂ ਨਿਗਮ ਅਧਿਕਾਰੀਆਂ ਨਾਲ ਮਿਲਕੇ ਕੂੜੇ ਦੇ ਡੰਪ ਦਾ ਲਿਆ ਗਿਆ ਜਾਇਜ਼ਾ

Published

on

MLA Chhina inspected the garbage dump along with the corporation officials

ਲੁਧਿਆਣਾ : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਜੋਨ – ਸੀ ਦੇ ਜ਼ੋਨਲ ਕਮਿਸ਼ਨਰ ਸ੍ਰੀਮਤੀ ਪੂਨਮਪ੍ਰੀਤ ਕੌਰ , ਸਿਹਤ ਅਫਸਰ ਡਾ . ਵਿਪੁਲ ਮਲਹੋਤਰਾ ਅਤੇ ਸੈਨਟਰੀ ਇੰਸਪੈਕਟਰ ਅਮਨਦੀਪ ਸਿੰਘ ਨਾਲ ਗਿਆਸਪੁਰਾ ਸਥਿੱਤ ਫਲੈਟਾਂ ਵਿੱਚ ਲੱਗੇ ਕੂੜੇ ਦੇ ਡੰਪ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਤੇ ਵਿਧਾਇਕਾ ਬੀਬੀ ਛੀਨਾ ਨੇ ਉਕਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇੱਥੋਂ ਇਸ ਕੂੜੇ ਦੇ ਡੰਪ ਨੂੰ ਚੁਕਵਾ ਕੇ ਤਾਜਪੁਰ ਰੋਡ ਸਥਿੱਤ ਡੰਪ ਉੱਤੇ ਭੇਜਿਆ ਜਾਵੇ ।

ਉਨ੍ਹਾਂ ਕਿਹਾ ਕਿ ਇਸ ਕੂੜੇ ਦੇ ਡੰਪ ਕਾਰਨ ਆਸ – ਪਾਸ ਰਹਿਣ ਵਾਲੇ ਲੋਕ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਹੋਣ ਕਰਕੇ ਇਸ ਡੰਪ ਤੋਂ ਇੰਨੀ ਬਦਬੂ ਫੈਲਦੀ ਹੈ ਜੋ ਦੂਰ – ਦੂਰ ਤੱਕ ਲੋਕਾਂ ਨੂੰ ਪ੍ਰੇਸ਼ਾਨ ਕਰਦੀ। ਇਥੋਂ ਲੰਘਣ ਵਾਲੇ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ । ਬੀਬੀ ਛੀਨਾ ਨੇ ਕਿਹਾ ਕਿ ਜਦੋਂ ਤੱਕ ਕੰਪੈਕਟਰ ਨਹੀਂ ਲੱਗ ਜਾਂਦਾ, ਇੱਥੋਂ ਰੋਜ਼ਾਨਾ ਕੂੜਾ ਚੁਕਵਾਇਆ ਜਾਵੇ । ਬੀਬੀ ਛੀਨਾ ਵੱਲੋਂ ਆਦੇਸ਼ ਮਿਲਣ ਉਪਰੰਤ ਨਿਗਮ ਅਧਿਕਾਰੀਆਂ ਨੇ ਤੁਰੰਤ ਹੀ ਇੱਥੇ ਪਏ ਕੂੜੇ ਦੇ ਢੇਰ ਨੂੰ ਚੁਕਵਾ ਦਿੱਤਾ ।

ਇਸ ਤੋਂ ਉਪਰੰਤ ਬੀਬੀ ਛੀਨਾ  ਵੱਲੋਂ ਢੰਡਾਰੀ ਸਥਿੱਤ ਸਰਕਾਰੀ ਹਸਪਤਾਲ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਇਸ 30  ਬਿਸਤਰਿਆਂ ਦੇ ਹਸਪਤਾਲ ਦੀ ਅਜਿਹੀ ਦੁਰਦਸ਼ਾ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ । ਉਨ੍ਹਾਂ ਕਿਹਾ ਕਿ ਪਿੱਛਲੇ 10 ਸਾਲ ਇਸ ਹਲਕੇ ਤੋਂ ਵਿਧਾਇਕ ਰਹੇ ਵਿਅਕਤੀ ਨੇ ਹਲਕੇ ਦਾ ਕੁਝ ਨਹੀਂ ਸੰਵਾਰਿਆ ।

ਉਨ੍ਹਾਂ ਕਿਹਾ ਕਿ ਹਲਕਾ ਇੰਨਾ ਪੱਛੜਿਆ ਹੋਇਆ ਹੈ ਕਿ ਇਸ ਦੇ ਸੁਧਾਰ ਲਈ ਕੁਝ ਸਮਾਂ ਲੱਗੇਗਾ ਪਰ ਹਲਕੇ ਨੂੰ ਇਕ ਨਮੂਨੇ ਦਾ ਹਲਕਾ ਬਣਾ ਕੇ ਦਿਖਾਵਾਂਗੇ । ਉਨ੍ਹਾਂ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੀ ਸਾਡਾ ਮੁੱਖ ਟੀਚਾ ਹੈ । ਇਸ ਮੌਕੇ ਪ੍ਰਮਿੰਦਰ ਸਿੰਘ ਸੌਂਦ , ਹਰਪ੍ਰੀਤ ਸਿੰਘ ਪੀ .ਏ ਆਦਿ ਵੀ ਹਾਜ਼ਰ ਸਨ ।

Facebook Comments

Trending