Connect with us

ਪੰਜਾਬੀ

ਵਿਸ਼ਵ ਸਾਹਿੱਤ ਦੇ ਸਿਰਮੌਰ ਨਕਸ਼ ਪੰਜਾਬੀ ਵਿੱਚ ਪੇਸ਼ ਕਰਨਾ ਅਸਲ ਸਾਹਿੱਤ ਸੇਵਾ ਹੈ- ਗੁਰਭਜਨ ਗਿੱਲ

Published

on

It is a real literary service to present the masterpiece of world literature in Punjabi - Gurbhajan Gill

ਲੁਧਿਆਣਾ : ਬਰਨਾਲਾ ਵੱਸਦੇ ਪੰਜਾਬੀ ਲੇਖਕ ਤੇ ਸਫ਼ਲ ਅਨੁਵਾਦਕ ਤਰਸੇਮ ਨੇ ਫਰਾਂਸੀਸੀ ਕਹਾਣੀਕਾਰ ਗਾਈ ਡੀ  ਮੋਪਾਸਾਂ ਦੀਆਂ ਪੰਜ ਕਹਾਣੀਆਂ ਦਾ ਸੰਗ੍ਰਹਿ  ਚਰਬੀ ਦੀ ਗੁੱਡੀ  ਪੰਜਾਬੀ ਵਿੱਚ ਪੇਸ਼ ਕਰਕੇ ਅਸਲ ਸਾਹਿੱਤ  ਸੇਵਾ ਕਾਰਜ ਕੀਤਾ ਹੈ। ਨਵਯੁਗ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ  ਇਸ ਕਹਾਣੀ ਸੰਗ੍ਰਹਿ ਵਿੱਚ ਤਰਸੇਮ ਨੇ ਜਿੱਥੇ ਸਾਨੂੰ ਸਿਰਮੌਰ ਸਾਹਿੱਤਕ ਵਿੰਸਵ ਵਿਰਾਸਤ ਨਾਲ ਜੋੜਿਆ ਹੈ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਤਰਸੇਮ ਬਰਨਾਲਾ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਸ ਕੋਲ ਪੰਜਾਬੀ ਭਾਸ਼ਾ ਦੇ ਨਾਲ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੀ ਮੁਹਾਰਤ ਹੈ, ਇਹ ਮੁਹਾਰਤ ਇਸ ਪੁਸਤਕ ਵਿੱਚ ਮੂੰਹੋ ਬੋਲਦੀ ਹੈ। ਇਸ ਮੌਕੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਕਰਮਜੀਤ ਗਰੇਵਾਲ ਤੇ ਤਰਲੋਚਨ ਝਾਂਡੱ ਨੇ ਵੀ ਤਰਸੇਮ ਬਰਨਾਲਾ ਦੇ ਇਸ ਉੱਦਮ ਤੇ ਮੁਬਾਰਕ ਦਿੱਤੀ।

Facebook Comments

Trending