Connect with us

ਖੇਡਾਂ

ਸਾਲਾਨਾ ਐਥਲੈਟਿਕਸ ਮੀਟ ਵਿੱਚ ਜੀਐਚਜੀ ਖਾਲਸਾ ਕਾਲਜ ਦੇ ਐਥਲੀਟ ਚਮਕੇ

Published

on

Athletes of GHG Khalsa College shone in the annual athletics meet

ਲੁਧਿਆਣਾ : ਜੀ.ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ ਦੇ ਅਥਲੀਟਾਂ ਨੇ ਚੰਡੀਗੜ੍ਹ ਵਿਖੇ ਹੋਈ ਪੰਜਾਬ ਯੂਨੀਵਰਸਿਟੀ ਦੀ ਸਾਲਾਨਾ ਐਥਲੈਟਿਕਸ ਮੀਟ ਵਿੱਚੋਂ 1 ਸੋਨ, 5 ਚਾਂਦੀ, 3 ਕਾਂਸੀ ਦੇ ਤਗਮੇ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਰਣਜੋਤ ਐਮ.ਕਾਮ ਦੂਜੇ ਦੇ ਵਿਦਿਆਰਥੀ ਨੇ 800 ਮੀਟਰ ਵਿੱਚ ਸੋਨ ਤਗ਼ਮਾ ਜਿੱਤਿਆ, ਏਸੇ ਦੌੜ ਅਤੇ ਬੀ.ਏ.ਭਾਗ ਪਹਿਲਾ ਦੇ ਜਸ਼ਨਦੀਪ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ।

ਹੈਮਰ ਥਰੋਅ ਮੁਕਾਬਲੇ ਵਿੱਚ ਇੰਦਰਪ੍ਰੀਤ ਸਿੰਘ ਗਿੱਲ ਨੇ ਚਾਂਦੀ ਅਤੇ ਅਰਵਿੰਦ ਸਿੰਘ ਗਿੱਲ ਨੇ ਕਾਂਸੀ ਦਾ ਤਗਮਾ ਜਿੱਤਿਆ। 4×400 ਮੀਟਰ ਰਿਲੇਅ ਦੌੜ ਵਿੱਚ ਸਪਿੰਟਰ ਤੁਸ਼ਾਰ, ਪ੍ਰਸਨਜੀਤ, ਜਸ਼ਨਦੀਪ ਅਤੇ ਰਣਜੋਤ ਨੇ ਕ੍ਰਮਵਾਰ ਚਾਂਦੀ ਦਾ ਤਗਮਾ ਜਿੱਤਿਆ। 400 ਮੀਟਰ ਵਿੱਚ ਜਸ਼ਨਦੀਪ ਸਿੰਘ ਕਾਂਸੀ ਦਾ ਤਗਮਾ ਹਾਸਿਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ: ਹਰਪ੍ਰੀਤ ਸਿੰਘ ਨੇ ਉਪਰੋਕਤ ਪ੍ਰਾਪਤੀਆਂ ਲਈ ਅਥਲੀਟਾਂ ਅਤੇ ਟੀਮ ਇੰਚਾਰਜ ਡਾ. ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ।

Facebook Comments

Trending