Connect with us

ਪੰਜਾਬੀ

ਜੋਗਿੰਦਰ ਨੂਰਮੀਤ ਦਾ ਗ਼ਜ਼ਲ ਸੰਗ੍ਰਹਿ “ਨਜ਼ਰ ਤੋਂ ਸੁਪਨਿਆਂ ਤੀਕ “ ਲੋਕ ਅਰਪਣ

Published

on

Joginder Nurmeet's ghazal collection "From sight to dreams" is a public offering

ਲੁਧਿਆਣਾ : ਭਾਸ਼ਾ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਖ਼ਾਲਸਾ ਕਾਲਜ ਫ਼ਾਰ ਵੋਮੈਨ ਵਿਖੇ ਕਰਵਾਏ ਸਾਹਿੱਤਕ ਸਮਾਗਮ ਦੌਰਾਨ ਪੰਜਾਬੀ ਕਵਿੱਤਰੀ ਜੋਗਿੰਦਰ ਨੂਰਮੀਤ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਨਜ਼ਰ ਤੋਂ ਸੁਪਨਿਆਂ ਤੱਕ’ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ। ਪ੍ਸਿੱਧ ਕਵੀ, ਪੇਂਟਰ ਤੇ ਫੋਟੋ ਕਲਾਕਾਰ ਸਵਰਨਜੀਤ ਸਵੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।

ਇਸ ਮੌਕੇ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਹਾਜ਼ਰ ਲੇਖਕਾਂ ਨੇ ਪੰਜਾਬੀ ਕਵਿੱਤਰੀ ਜੋਗਿੰਦਰ ਨੂਰਮੀਤ ਦਾ ਪਲੇਠਾ ਗ਼ਜ਼ਲ ਸੰਗ੍ਰਹਿ “ਨਜ਼ਰ ਤੋਂ ਸੁਪਨਿਆਂ ਤੀਕ ਨੂੰ ਲੋਕ ਅਰਪਣ ਕੀਤਾ।
ਪ੍ਰੋਃ ਗਿੱਲ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਔਰਤਾਂ ਦੀ ਸ਼ਮੂਲੀਅਤ ਪਿਛਲੇ ਪੰਜਾਹ ਸਾਲ ਤੋਂ ਲਗਾਤਾਰ ਵਧ ਰਹੀ ਹੈ। ਇਹ ਸ਼ੁਭ ਸ਼ਗਨ ਹੈ। ਪੰਜਾਬੀ ਕਵੀ ਤ੍ਰੈਲੋਚਨ ਲੋਚੀ ਅਨੁਸਾਰ ਨੂਰਮੀਤ ਆਪਣੀ ਪਹਿਲੀ ਕਿਤਾਬ ਛਪਣ ਤੋਂ ਪਹਿਲਾਂ ਹੀ ਸਾਹਿਤਕ ਸਫ਼ਾਂ ਵਿੱਚ ਆਪਣੇ ਪੁਖ਼ਤਾ ਕਲਾਮ ਸਦਕਾ ਆਪਣੀ ਪਛਾਣ ਬਣਾ ਚੁੱਕੀ ਹੈ।

Facebook Comments

Trending