Connect with us

ਪੰਜਾਬੀ

ਪ੍ਰੋਃ ਸੁਖਵੰਤ ਗਿੱਲ ਦੀ ਪੁਸਤਕ “ਯਾਦਾਂ ਦੀ ਪਟਾਰੀ” ਮੰਤਰੀ ਧਾਲੀਵਾਲ ਵੱਲੋਂ ਲੋਕ ਅਰਪਣ

Published

on

Prof. Sukhwant Gill's book "Yaad di Patari" was presented to the public by Minister Dhaliwal

ਬਟਾਲਾ ਵਾਸੀ ਉੱਘੇ ਸਿੱਖਿਆ ਸ਼ਾਸਤਰੀ ਤੇ ਵਾਰਤਕ ਲੇਖਕ ਪ੍ਰੋਃ ਸੁਖਵੰਤ ਸਿੰਘ ਗਿੱਲ ਦੀ ਪੁਸਤਕ “ਯਾਦਾਂ ਦੀ ਪਟਾਰੀ” ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਪ੍ਰੋਃ ਗੁਰਭਜਨ ਸਿੰਘ ਗਿੱਲ , ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਸਾਥੀਆਂ ਵੱਲੋਂ ਲੁਧਿਆਣਾ ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਲੋਕ ਅਰਪਣ ਕੀਤੀ ਗਈ।

ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਆਪਣੇ ਵੱਡੇ ਵੀਰਾਂ ਦੀ ਸੋਹਬਤ ਸਦਕਾ ਹੀ ਉਹ ਸ਼ਬਦ ਸੱਭਿਆਚਾਰ ਦੇ ਲੜ ਲੱਗਾ ਸੀ। ਹੁਣ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ 2016 ਤੋਂ ਬਾਅਦ ਮੇਰੇ ਵੱਡੇ ਵੀਰ ਦੀ ਚੌਥੀ ਕਿਤਾਬ ਹੈ। ਪੁਸਤਕ ਵਿੱਚ ਜੀਵਨ ਪਟਾਰੀ ਵਿਚਲੇ ਲੇਖ ਹਨ ਜੋ ਪਰਿਵਾਰ ਦੁਆਲੇ ਘੁੰਮਦੇ ਹਨ। ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰੋਃ ਸੁਖਵੰਤ ਸਿੰਘ ਗਿੱਲ ਵਰਗੇ ਨੇਕ ਨੀਅਤ ਅਧਿਆਪਕ ਹੀ ਕੌਮੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਰਹੇ ਹਨ।

Facebook Comments

Trending