Connect with us

ਪੰਜਾਬੀ

 ਜਨਾਨਾ ਜੇਲ੍ਹ ‘ਚ ਔਰਤਾਂ ਨੂੰ ਸਿਲਾਈ ਦੀ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ

Published

on

Initiation of special training program to give sewing training to women in Janana Jail

ਲੁਧਿਆਣਾ : ਜਨਾਨਾ ਜੇਲ੍ਹ, ਲੁਧਿਆਣਾ ਵਿੱਚ ਵੱਖ-ਵੱਖ ਕੇਸਾਂ ਵਿੱਚ ਬੰਦ ਹਵਾਲਾਤੀ ਅਤੇ ਕੈਦੀ ਔਰਤਾਂ ਨੂੰ ਜੇਲ੍ਹ ਤੋਂ ਬਾਹਰ ਨਿਕਲਣ ‘ਤੇ ਕਿੱਤਾ ਮੁਖੀ ਅਤੇ ਆਤਮ ਨਿਰਭਰ ਬਣਾਉਣ ਦੇ ਮੰਤਵ ਦੀ ਪੂਰਤੀ ਲਈ ਜਨਾਨਾ ਜੇਲ੍ਹ, ਲੁਧਿਆਣਾ ਵਿੱਚ ਔਰਤਾਂ ਨੂੰ ਸਿਲਾਈ ਦੀ ਟ੍ਰੇਨਿੰਗ ਦੇਣ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇੱਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਇਸ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤਾ ਗਿਆ।
ਇਸ ਮੌਕੇ ਤੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਮੁੱਖ ਮੰਤਵ ਜਨਾਨਾ ਜੇਲ੍ਹ ਵਿੱਚ ਬੰਦ ਔਰਤਾਂ ਨੂੰ ਵੱਖ-ਵੱਖ ਬੈਗਾਂ ਅਤੇ ਹੋਰ ਕਪੜਿਆਂ ਆਦਿ ਦੀ ਸਿਲਾਈ ਦੀ ਟ੍ਰੇਨਿੰਗ ਦੇਣਾ ਹੈ ਤਾਂ ਜੋ ਜਦੋਂ ਉਹ ਜੇਲ੍ਹ ਤੋਂ ਬਾਹਰ ਜਾਣ ਤਾਂ ਆਪਣੇ ਆਪ ਨੂੰ ਸਵੈ-ਨਿਰਭਰ ਬਣਾ ਸਕਣ ਅਤੇ ਸਿਲਾਈ ਦਾ ਕੰਮ-ਕਾਜ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਣ ਵਿੱਚ ਸਮਰਥ ਹੋ ਸਕਣ।

Facebook Comments

Trending