Connect with us

ਪੰਜਾਬੀ

ਜਵਾਹਰ ਨਗਰ ‘ਚ ਤਹਿਬਾਜ਼ਾਰੀ ਸ਼ਾਖਾ ਨੇ ਸੜਕਾਂ ਤੋਂ ਹਟਾਏ ਨਾਜਾਇਜ਼ ਕਬਜੇ

Published

on

In Jawahar Nagar, the Tahibazari branch removed illegal occupants from the roads

ਲੁਧਿਆਣਾ : ਨਗਰ ਨਿਗਮ ਦੀ ਜ਼ੋਨ-ਡੀ ਦੀ ਤਹਿਬਜ਼ਾਰੀ ਸ਼ਾਖਾ ਵਲੋਂ ਸ਼ਹਿਰ ਦੇ ਵਪਾਰਕ ਇਲਾਕੇ ਜਵਾਹਰ ਨਗਰ ਇਲਾਕੇ ਵਿਚ ਕਾਰਵਾਈ ਕਰਦੇ ਹੋਏ ਸੜਕਾਂ ਉਪਰ ਕੀਤੇ ਹੋਏ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ ਤੇ ਇਸ ਕਾਰਵਾਈ ਦੌਰਾਨ ਦੁਕਾਨਦਾਰਾਂ ਵਲੋਂ ਸੜਕਾਂ ਉਪਰ ਰੱਖਿਆ ਸਾਮਾਨ, ਰੇਹੜੀਆਂ ਤੇ ਹੋਰ ਸਮਾਨ ਕਬਜੇ ਵਿਚ ਲੈ ਲਿਆ ਗਿਆ।

ਤਹਿਬਜ਼ਾਰੀ ਸ਼ਾਖਾ ਨੂੰ ਜਵਾਹਰ ਨਗਰ ਵਿਚ ਨਾਜਾਇਜ਼ ਕਬਜੇ ਹੋਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਚੱਲਦਿਆਂ ਜੋਨ-ਡੀ ਦੀ ਤਹਿਬਜਾਰੀ ਸ਼ਾਖਾ ਦੇ ਅਮਲੇ ਵਲੋਂ ਨਾਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਕੀਤੀ ਗਈ।

ਇਸ ਕਾਰਵਾਈ ਮੌਕੇ ਇੰਸਪੈਕਟਰ ਲਖਬੀਰ ਸਿੰਘ ਲੱਕੀ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ। ਗੱਲਬਾਤ ਦੌਰਾਨ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਨਾਜਾਇਜ਼ ਕਬਜੇ ਨਹੀਂ ਕਰਨ ਦਿੱਤੇ ਜਾਣਗੇ ਤੇ ਇਹ ਕਾਰਵਾਈਆਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।

Facebook Comments

Trending