Connect with us

ਪੰਜਾਬੀ

ਸਾਥ ਦੇਣ ਵਾਲੇ ਵਫ਼ਾਦਾਰ ਵਰਕਰਾਂ ਨੂੰ ਸਮਾਂ ਆਉਣ ’ਤੇ ਮੋੜਾਂਗਾ ਮੁੱਲ – ਅਮਰੀਕ ਸਿੰਘ ਢਿੱਲੋਂ

Published

on

I will repay the loyal workers when the time comes - Amrik Singh Dhillon

ਮਾਛੀਵਾੜਾ (ਲੁਧਿਆਣਾ ) : ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਹਲਕਾ ਸਮਰਾਲਾ ਤੋਂ 4 ਵਾਰ ਵਿਧਾਇਕ ਤੇ ਲਗਾਤਾਰ 25 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਜਿਹੜੇ ਸਿਆਸੀ ਆਗੂਆਂ ਨੂੰ ਉਨ੍ਹਾਂ ਨੇ ਉੱਚ ਅਹੁਦਿਆਂ ’ਤੇ ਬਿਠਾਇਆ, ਉਹ ਅੱਜ ਬੇਸ਼ੱਕ ਪਾਸਾ ਬਦਲ ਗਏ ਹਨ ਪਰ ਜੋ ਮੇਰੇ ਨਾਲ ਵਫ਼ਾਦਾਰੀ ਨਿਭਾਅ ਰਹੇ ਹਨ, ਉਨ੍ਹਾਂ ਦਾ ਸਮਾਂ ਆਉਣ ’ਤੇ ਮੁੱਲ ਜ਼ਰੂਰ ਮੋੜਾਂਗਾ।

ਵਿਧਾਇਕ ਢਿੱਲੋਂ ਨੇ ਕਿਹਾ ਕਿ ਜਿਸ ਦਿਨ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੀ ਟਿਕਟ ਕੱਟੀ ਸੀ, ਉਸ ਸਮੇਂ ਹਲਕਾ ਸਮਰਾਲਾ ਦੇ ਸਾਰੇ ਹੀ ਕਾਂਗਰਸੀ ਆਗੂਆਂ ਨੇ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ ਸੀ ਕਿ ਉਹ ਆਜ਼ਾਦ ਖੜ੍ਹਨ, ਜਿਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ ਪਰ ਜੋ ਕੁੱਝ ਲੋਕ ਮੇਰੇ ਨਾਲ ਵਾਅਦਾ ਕਰ ਪਲਟ ਗਏ, ਉਹ ਅੱਜ ਮੇਰੇ ਨਹੀਂ ਹੋਏ ਤਾਂ ਕਿਸੇ ਦੇ ਨਹੀਂ ਹੋਣੇ।

ਵਿਧਾਇਕ ਢਿੱਲੋਂ ਨੇ ਮਾਛੀਵਾੜਾ ਦੇ ਕੁੰਦਰਾ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਵੀ ਜ਼ਿਲ੍ਹਾ ਕਾਂਗਰਸ ਦਾ ਕਾਰਜਕਾਰੀ ਤੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਮਾਰਕਿਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁੰਦਰਾ ਅਤੇ ਆੜ੍ਹਤੀ ਮੋਹਿੰਤ ਕੁੰਦਰਾ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਇਸ ਔਖੀ ਘੜ੍ਹੀ ਵਿਚ ਸਾਥ ਦੇਣ ਵਾਲਿਆਂ ਦਾ ਹਮੇਸ਼ਾ ਰਿਣੀ ਰਹਾਂਗਾ।

ਵਿਧਾਇਕ ਢਿੱਲੋਂ ਨੇ ਇਹ ਵੀ ਕਿਹਾ ਕਿ ਹਲਕਾ ਸਮਰਾਲਾ ਦੇ ਜੋ ਕਾਂਗਰਸੀ ਵਰਕਰ ਹਨ, ਉਹ ਵੀ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਇਨ੍ਹਾਂ ਦੇ ਸਾਥ ਦੀ ਬਦੌਲਤ ਮੈਂ ਆਜ਼ਾਦ ਉਮੀਦਵਾਰ ਦੀ ਚੋਣ ਸ਼ਾਨ ਨਾਲ ਜਿੱਤਾਂਗਾ।

Facebook Comments

Trending