Connect with us

ਪੰਜਾਬੀ

ਪੰਜਾਬ ਦੇ ਬਾਕੀ 116 ਵਿਧਾਇਕਾਂ ਨੂੰ ਮਾਤ ਦੇਣ ਦੀ ਰੱਖਦਾ ਹਾਂ ਕਾਬਲੀਅਤ – ਰਾਜੇਵਾਲ

Published

on

I have the ability to beat the remaining 116 MLAs of Punjab - Rajewal

ਸਮਰਾਲਾ  :  ਹਲਕਾ ਸਮਰਾਲਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸਮਰਾਲਾ ਹਲਕੇ ਦੇ ਲੋਕ ਮੈਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਤਾਂ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਵਿਧਾਨ ਸਭਾ ਵਿਚ ਮੁੱਦੇ ਲੋਕਾਂ ਦੇ ਹੋਣਗੇ ਅਤੇ ਆਵਾਜ਼ ਮੇਰੀ ਗੂੰਜੇਗੀ, ਮੈਂ ਪੰਜਾਬ ਦੇ ਬਾਕੀ 116 ਵਿਧਾਇਕਾਂ ਨੂੰ ਮਾਤ ਦੇਣ ਦੀ ਕਾਬਲੀਅਤ ਰੱਖਦਾ ਹਾਂ ਅਤੇ ਪੰਜਾਬ ਦੀ ਆਵਾਜ਼ ਬਣ ਕੇ ਗੂੰਜਾਂਗਾ।

ਉਨ੍ਹਾਂ ਦਾਅਵਾ ਕੀਤਾ ਕਿ ਪਿੰਡਾਂ ਦੇ ਲੋਕਾਂ ਵਿਚ ਸੰਯੁਕਤ ਸਮਾਜ ਮੋਰਚੇ ਲਈ ਪਿਆਰ ਇਸ ਤਰ੍ਹਾਂ ਉਮੜ ਰਿਹਾ ਹੈ, ਜਿਸ ਤਰ੍ਹਾਂ ਦਿੱਲੀ ਸੰਘਰਸ਼ ਮੌਕੇ ਉਮੜਿਆ ਸੀ। ਰਾਜੇਵਾਲ ਆਪਣੇ ਸਾਥੀਆਂ ਸਮੇਤ ਪਿੰਡ ਬੌਂਦਲੀ, ਹਰਿਓਾ ਕਲਾਂ, ਹਰਿਓਾ ਖ਼ੁਰਦ, ਟੱਪਰੀਆਂ, ਮੁਸ਼ਕਾਬਾਦ, ਖੀਰਨੀਆਂ, ਹੇੜੀਆਂ, ਝਾੜ ਸਾਹਿਬ, ਬਾਲਿਓਾ ਆਦਿ ਪਿੰਡ ਸ਼ਾਮਿਲ ਸਨ।

.ਉਨ੍ਹਾਂ ਨਾਲ ਪਰਮਿੰਦਰ ਸਿੰਘ ਚਲਾਕੀ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਥੇਦਾਰ ਅਮਰਜੀਤ ਸਿੰਘ ਬਾਲਿਓਾ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜਰਾ, ਹਰਪਾਲ ਸਿੰਘ ਢਿੱਲੋਂ, ਸੁਖਵਿੰਦਰ ਸੁੱਖਾ, ਰਿੰਕੂ ਥਾਪਰ, ਪਰਮਿੰਦਰ ਸਿੰਘ ਪਾਲ ਮਾਜਰਾ, ਰਾਜੂ ਹੇਡੋਂ , ਰਛਪਾਲ ਸਿੰਘ ਕੰਗ ਆਦਿ ਹਾਜ਼ਰ ਸਨ।

Facebook Comments

Trending