Connect with us

ਪੰਜਾਬੀ

ਹਲਕਾ ਗਿੱਲ ‘ਚ ਵਿਧਾਇਕ ਵੈਦ ਨੇ ਕਰਵਾਏ ਕਈ ਸੌ ਕਰੋੜ ਰੁਪਏ ਦੀ ਵਿਕਾਸ ਕਾਰਜ

Published

on

Hundreds of crores of rupees worth development work carried out by MLA Vaid in Halqa Gill

ਲੁਧਿਆਣਾ  :  ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਹੱਕ ਵਿਚ ਪਿੰਡ ਰੰਗੀਆਂ ਵਿਖੇ ਚੋਣ ਜਲਸਾ ਹੋਇਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕਾਂ ਵਲੋਂ ਸ਼ਿਰਕਤ ਕਰਕੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਗਿਆ।

ਇਸ ਸਮੇਂ ਵਿਧਾਇਕ ਵੈਦ ਦੇ ਸਪੁੱਤਰ ਐਡਵੋਕੇਟ ਸੁਖਨ ਵੈਦ ਅਤੇ ਮਾਰਕੀਟ ਕਮੇਟੀ ਚੇਅਰਮੈਨ ਰਣਜੀਤ ਸਿੰਘ ਮਾਂਗਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਵਿਧਾਇਕ ਵੈਦ ਦੀ ਅਗਵਾਈ ਹੇਠ ਕਈ ਸੌ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਨੇਪਰੇ ਚੜੇ ਹਨ, ਜਿਹਨਾਂ ਦੀ ਬਦੌਲਤ ਸੂਝਵਾਨ ਵੋਟਰ ਕਾਂਗਰਸ ਦੇ ਹੱਕ ਵਿਚ ਵੋਟ ਕਰਨਗੇ।

ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਜਿੱਥੇ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ, ਉੱਥੇ ਹਲਕਾ ਗਿੱਲ ਤੋਂ ਵਿਧਾਇਕ ਵੈਦ ਮੁੜ ਭਾਰੀ ਬਹੁਮਤ ਨਾਲ ਜਿੱਤ ਦਰਜ਼ ਕਰਨਗੇ, ਕਿਉਂਕਿ ਮੁੱਖ ਮੰਤਰੀ ਚੰਨੀ ਵਲੋਂ ਸਿਰਫ 111 ਦਿਨ ਦੇ ਕਾਰਜਕਾਲ ਦੌਰਾਨ ਅਜਿਹੇ ਸ਼ਲਾਘਾਯੋਗ ਫ਼ੈਸਲੇ ਕੀਤੇ ਹਨ, ਜੋ ਭਵਿੱਖ ਵਿਚ ਪੰਜਾਬ ਨੂੰ ਸਮਾਜਿਕ ਤੇ ਆਰਥਿਕ ਵਿਕਾਸ ਪੱਖੋਂ ਬੁਲੰਦੀਆਂ ਤੇ ਲੈ ਜਾਣਗੇ।

ਵੈਦ ਅਤੇ ਮਾਂਗਟ ਨੇ ਕਿਹਾ ਅਕਾਲੀ ਸਰਕਾਰ ਸਮੇਂ ਸਕੂਲ ਸਿੱਖਿਆਂ ਤੇ ਸਾਡੇ ਪੰਜ ਕਰੋੜ ਖ਼ਰਚ ਕਰਨ ਦੇ ਮੁਕਾਬਲੇ ਕਾਂਗਰਸ ਸਰਕਾਰ ਸਮੇਂ 26 ਕਰੋੜ ਤੋਂ ਵੱਧ ਦੀ ਰਾਸ਼ੀ ਖ਼ਰਚ ਕੀਤੀ ਜਾ ਚੁੱਕੀ ਹੈ। ਇਸ ਸਮੇਂ ਸਰਪੰਚ ਗੁਰਜੀਤ ਸਿੰਘ ਰੰਗੀਆਂ ਸਮੇਤ ਨਗਰ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਪਿੰਡ ਨੂੰ ਜਾਣ ਵਾਲੇ ਰਸਤੇ ਤੇ ਇਕ ਪੁਲ ਦੀ ਮੰਗ ਨੂੰ ਵਿਧਾਇਕ ਵੈਦ ਵਲੋਂ ਪੂਰਾ ਕੀਤਾ ਗਿਆ ਹੈ, ਜਿਸ ਦੀ ਬਦੌਲਤ ਸਮੂਹ ਨਗਰ ਨਿਵਾਸੀ ਉਮੀਦਵਾਰ ਵੈਦ ਦੇ ਕੰਮਾਂ ਤੋਂ ਖ਼ੁਸ਼ ਤੇ ਸੰਤੁਸ਼ਟ ਹੋਏ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਣਗੇ।

Facebook Comments

Trending