ਪੰਜਾਬ ਨਿਊਜ਼
ਲੁਧਿਆਣਾ ਸਮੇਤ ਕਈ ਸ਼ਹਿਰਾਂ ‘ਚ ਭਾਰੀ ਮੀਂਹ; ਜਾਣੋ ਕਿਵੇਂ ਰਹਿਣਗੇ ਆਉਣ ਵਾਲੇ 2 ਦਿਨ
Published
3 years agoon

ਲੁਧਿਆਣਾ : ਪੰਜਾਬ ਵਿੱਚ ਇਕ ਵਾਰ ਫਿਰ ਪੱਛਮੀ ਗੜਬੜੀ ਸ਼ੁਰੂ ਹੋ ਗਈ ਹੈ। ਇਸ ਦੇ ਚਲਦੇ ਵੀਰਵਾਰ ਨੂੰ ਲੁਧਿਆਣਾ, ਜਲੰਧਰ ਸਹਿਤ ਕਈ ਸ਼ਹਿਰਾਂ ਵਿੱਚ ਤੇਜ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਪਹਿਲੇ ਹੀ 2 ਦਿਨਾਂ ਲਈ ਭਾਰੀ ਬਾਰਿਸ਼ ਹੋਣ ਦੇ ਆਸਾਰ ਦੱਸੇ ਸਨ। ਇਸ ਦੇ ਨਾਲ ਕੁਝ ਥਾਵਾਂ ਤੇ ਗੜੇਮਾਰੀ ਵੀ ਖ਼ਬਰ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮੌਸਮ ਵਿਭਾਗ ਦੀ ਮੁਖੀ ਡਾ: ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਸੂਬੇ ਵਿੱਚ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ।ਲੁਧਿਆਣਾ ਵਿੱਚ ਵੀਰਵਾਰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤਕ ਭਾਰੀ ਮੀਂਹ ਪਿਆ। ਇਸ ਕਾਰਨ ਅਚਾਨਕ ਠੰਢ ਵਧ ਗਈ।
ਸਵੇਰੇ ਪਾਰਾ 7 ਡਿਗਰੀ ਸੈਲਸੀਅਸ ‘ਤੇ ਰਿਹਾ, ਜਦਕਿ ਏਅਰ ਕੁਆਲਿਟੀ ਇੰਡੈਕਸ 101 ‘ਤੇ ਰਿਹਾ। ਭਾਵੇਂ ਹੁਣ ਮੀਂਹ ਬੰਦ ਹੋ ਗਿਆ ਹੈ ਪਰ ਜਿਸ ਤਰ੍ਹਾਂ ਨਾਲ ਮੌਸਮ ਬਣਿਆ ਹੋਇਆ ਹੈ, ਉਸ ਮੁਤਾਬਕ ਅੱਜ ਮੌਸਮ ਸਾਫ਼ ਨਹੀਂ ਹੋਵੇਗਾ, ਦਿਨ ਵੇਲੇ ਵੀ ਮੀਂਹ ਪੈ ਸਕਦਾ ਹੈ। ਦਿਨ ਭਰ ਸ਼ਹਿਰ ਉੱਤੇ ਬੱਦਲ ਛਾਏ ਰਹਿਣਗੇ।
ਇਸ ਕਾਰਨ 3 ਅਤੇ 4 ਫਰਵਰੀ ਨੂੰ ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਗੁਰਦਾਸਪੁਰ ਅਤੇ ਰੋਪੜ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਲੁਧਿਆਣਾ, ਪਟਿਆਲਾ, ਬਠਿੰਡਾ, ਨਵਾਂਸ਼ਹਿਰ ਵਿੱਚ ਵੀ ਆਮ ਮੀਂਹ ਪੈ ਸਕਦਾ ਹੈ। ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
5 ਤੋਂ 7 ਫਰਵਰੀ ਤੱਕ ਬੱਦਲ ਛਾਏ ਰਹਿਣਗੇ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ ਫਿਲਹਾਲ ਠੰਢ ਤੋਂ ਰਾਹਤ ਨਹੀਂ ਮਿਲੇਗੀ। 8 ਫਰਵਰੀ ਤੋਂ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਪੀਏਯੂ ਨੇ ਮੀਂਹ ਅਤੇ ਗੜੇਮਾਰੀ ਸਬੰਧੀ ਕਿਸਾਨਾਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਨੂੰ ਇਸ ਹਫ਼ਤੇ ਖੇਤਾਂ ਵਿੱਚ ਪਾਣੀ ਜਾਂ ਛਿੜਕਾਅ ਨਹੀਂ ਕਰਨਾ ਚਾਹੀਦਾ।
You may like
-
ਪੰਜਾਬ ’ਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੀ ਦਿੱਤੀ ਅਪਡੇਟ
-
ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, 29 ਮਈ ਤੱਕ ਪਵੇਗਾ ਭਾਰੀ ਮੀਂਹ ! ਯੈਲੋ ਅਲਰਟ ਜਾਰੀ
-
ਪੰਜਾਬ ਤੇ ਹਰਿਆਣਾ ‘ਚ ਅੱਜ ਤੋਂ ਪਏਗਾ ਮੀਂਹ, ਵਧਦੀ ਗਰਮੀ ਤੋਂ ਮਿਲੇਗੀ ਰਾਹਤ
-
ਪੰਜਾਬ ‘ਚ ਅੱਜ ਤੋਂ ਇੰਨੇ ਦਿਨ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਦਾ ਅਨੁਮਾਨ
-
ਪੰਜਾਬ ‘ਚ ਕਈ ਥਾਵਾਂ ‘ਤੇ ਪੈ ਰਿਹਾ ਮੀਂਹ, ਲੋਕਾਂ ਨੂੰ ਮਿਲੀ ਸੀਤ ਲਹਿਰ ਤੇ ਧੁੰਦ ਤੋਂ ਰਾਹਤ
-
ਪੰਜਾਬ ‘ਚ ਇਸ ਤਾਰੀਕ ਤੋਂ ਚਾਰ ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਗੜੇਮਾਰੀ ਤੇ ਹਨੇਰੀ ਦੀ ਜਾਰੀ ਕੀਤੀ ਚਿਤਾਵਨੀ