Connect with us

ਪੰਜਾਬੀ

ਹਲਕਾ ਪੂਰਬੀ ਦੇ ਪਾਰਕਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਣ ਹਾਲਤ ਤਰਸਯੋਗ

Published

on

Conditions are deplorable due to lack of maintenance of parks in the eastern part of the country

ਲੁਧਿਆਣਾ :   ਹਲਕਾ ਪੂਰਬੀ ਵਿੱਚ ਭਾਵੇਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵਿਕਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਤਾਜਪੁਰ ਰੋਡ ’ਤੇ ਪਾਰਕਾਂ ਦੀ ਹਾਲਤ ਖਸਤਾ ਹੋਣ ਕਰਕੇ ਨਿਆਣਿਆਂ ਨੂੰ ਖੇਡਣ ਲਈ ਕੋਈ ਥਾਂ ਨਹੀਂ ਮਿਲ ਰਹੀ। ਇੱਕ ਪਾਰਕ ਵਿੱਚ ਮਿੱਟੀ ਦੇ ਵੱਡੇ ਅਤੇ ਉੱਚੇ ਢੇਰ ਲੱਗੇ ਹਨ, ਜਦਕਿ ਇੱਕ ਹੋਰ ਪਾਰਕ ਗਾਰੇ ਨਾਲ ਭਰਿਆ ਪਿਆ ਹੈ।

ਪਿਛਲੇ ਕਰੀਬ 10-15 ਸਾਲਾਂ ਤੋਂ ਸੂਬੇ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰ ਲੁਧਿਆਣਾ ਦੇ ਹਲਕਾ ਪੂਰਬੀ ਦੇ ਲੋਕਾਂ ਨੂੰ ਕੋਈ ਵੱਡੀ ਰਾਹਤ ਮਿਲੀ ਨਜ਼ਰ ਨਹੀਂ ਆ ਰਹੀ। ਹਰ ਪਾਰਟੀ ਦੇ ਉਮੀਦਵਾਰਾਂ ਵੱਲੋਂ ਵਿਕਾਸ ਦੇ ਦਾਅਵੇ ਕਰਕੇ ਲੋਕਾਂ ਤੋਂ ਭਾਵੇਂ ਵੋਟਾਂ ਤਾਂ ਲੈ ਲਈਆਂ ਪਰ ਇੱਥੋਂ ਦੇ ਪਾਰਕਾਂ ਦੀ ਸਾਂਭ-ਸੰਭਾਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ।

ਇਸ ਹਲਕੇ ਵਿੱਚ ਬਹੁਤੀ ਆਬਾਦੀ ਗਰੀਬ ਤਬਕੇ ਨਾਲ ਸਬੰਧਤ ਲੋਕਾਂ ਦੀ ਹੈ। ਜ਼ਿਆਦਾ ਲੋਕ ਕਿਰਾਏ ਦੇ ਮਕਾਨਾਂ ਵਿੱਚ ਹੀ ਰਹਿੰਦੇ ਹਨ। ਇਸ ਲਈ ਬੱਚਿਆਂ ਦੇ ਖੇਡਣ ਲਈ ਕੋਈ ਢੁਕਵੀਂ ਥਾਂ ਨਾ ਹੋਣ ਕਰਕੇ ਉਨ੍ਹਾਂ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੋ ਰਿਹਾ ਹੈ। ਹਲਕੇ ਦੇ ਤਾਜਪੁਰ ਰੋਡ ’ਤੇ ਦੋ ਵੱਡੇ ਪਾਰਕ ਤਾਂ ਬਣੇ ਹੋਏ ਹਨ ਪਰ ਇਨ੍ਹਾਂ ਦੀ ਸਾਂਭ-ਸੰਭਾਲ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੇ ਨਹੀਂ ਕਰਵਾਈ।

ਇਸੇ ਤਰ੍ਹਾਂ ਦੂਜਾ ਪਾਰਕ ਡੇਅਰੀਆਂ ਦੇ ਨੇੜੇ ਹੋਣ ਕਰਕੇ ਗਾਰੇ ਨਾਲ ਭਰਿਆ ਹੋਇਆ ਹੈ। ਜਿਹੜੇ ਇੱਕ-ਦੋ ਦਰੱਖ਼ਤ ਲੱਗੇ ਵੀ ਸਨ, ਉਹ ਵੀ ਗਲ-ਸੜ੍ਹ ਕਿ ਮਿੱਟੀ ਹੋ ਗਏ। ਦੂਜੇ ਪਾਸੇ ਕਈ ਅਖੌਤੀ ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਫੋਟੋਆਂ ਖਿਚਵਾਉਣ ਲਈ ਬੂਟੇ ਲਗਾਉਣ ਦਾ ਢੌਂਗ ਕੀਤਾ ਜਾਂਦਾ ਹੈ ਪਰ ਅਫਸੋਸ ਅਜਿਹੇ ਵਾਤਾਵਰਣ ਪ੍ਰੇਮੀਆਂ ਨੂੰ ਤਾਜਪੁਰ ਰੋਡ ਵਰਗੇ ਬੰਜ਼ਰ ਹੋਏ ਪਾਰਕ ਦਿਖਾਈ ਨਹੀਂ ਦਿੰਦੇ।

Facebook Comments

Trending