Connect with us

ਪੰਜਾਬੀ

ਕਾਂਗਰਸ ਦੇ ਉਮੀਦਵਾਰ ਡਾਬਰ ਨੂੰ ਸਮਾਜਿਕ ਤੇ ਵਪਾਰਕ ਸੰਗਠਨਾਂ ਦਾ ਮਿਲਿਆ ਸਮਰਥਨ

Published

on

Congress candidate Dabur gets support from social and business organizations

ਲੁਧਿਆਣਾ :   ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਨੂੰ ਚੋਣ ਪ੍ਰਚਾਰ ਦੇ ਦੌਰਾਨ ਹਲਕੇ ਦੇ ਵੱਖ-ਵੱਖ ਸਮਾਜਿਕ ਅਤੇ ਵਪਾਰਕ ਸੰਗਠਨਾਂ ਦਾ ਸਮਰਥਨ ਮਿਲਿਆ।

ਚੋਣ ਪ੍ਰਚਾਰ ਦੇ ਦੌਰਾਨ ਡਾਬਰ ਨੇ ਫੀਲਡਗੰਜ ਗਲੀ ਨੰਬਰ 10 ਵਿਚ ਹਰੀਸ਼ ਵਿੱਕੀ ਰਖੇਜਾ ਦੀ ਪ੍ਰਧਾਨਗੀ ਹੇਠ ਮੀਟਿੰਗ, ਗਣੇਸ਼ ਨਗਰ ਵਿਚ ਨਿਊ ਜੋਤੀ ਧਰਮਸ਼ਾਲਾ ਵਿਖੇ ਵਰਿੰਦਰ ਕੁਮਾਰ ਅਰੋੜਾ ਦੀ ਅਗਵਾਈ ਹੇਠ ਨਿਊ ਜੋਤੀ ਕਲੱਬ ਦਾ ਮਿਲਿਆ ਸਮਰਥਨ, ਨਿਊ ਮਾਧੋਪੁਰੀ ਵਿਚ ਦਿਨੇਸ਼ ਸੇਠ ਤੇ ਰਵਿਕਾਂਤ ਸੇਠ ਦੀ ਪ੍ਰਧਾਨਗੀ ਹੇਠ ਮੀਟਿੰਗ, ਚੌਂਕ ਮਿਸ਼ਰਾ ਵਿਖੇ ਕਲਾਥ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ।

ਵਿਨੈ ਗੁਪਤਾ ਦੀ ਪ੍ਰਧਾਨਗੀ ਹੇਠ ਮੀਟਿੰਗ, ਮੁਰਾਦਪੁਰਾ ਵਿਖੇ ਇਕਬਾਲ ਸੋਨੂੰ ਡੀਕੋ ਅਤੇ ਜਗਮੋਹਣ ਗੁਲਾਟੀ ਵਲੋਂ ਮੀਟਿੰਗ, ਸੁੰਦਰ ਨਗਰ ਵਿਚ ਮਿੱਠੂ ਕੌਸ਼ਲ ਤੇ ਵਿੱਕੀ ਡਾਬਰ ਅਤੇ ਦੂਜੀ ਬੈਠਕ ਹਰਪ੍ਰੀਤ ਬੱਟੂ ਵਲੋਂ ਮੀਟਿੰਗ ਤੇ ਧਰਮਪੁਰਾ ਸਥਿਤ ਰਵਿਦਾਸ ਧਰਮਸ਼ਾਲਾ ਵਿਖੇਂ ਬਲਵਿੰਦਰ ਪ੍ਰਧਾਨ ਅਤੇ ਗੁਲਚਮਨ ਗਲੀ ਵਿਖੇ ਲੱਕੀ ਚਾਚਾ ਦੀ ਪ੍ਰਧਾਨਗੀ ਹੇਠ ਜਨਸਭਾ ਦਾ ਆਯੋਜਨ ਹੋਇਆ।
ਸ਼੍ਰੀ ਡਾਬਰ ਨੇ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸ਼ਾਸਨਕਾਲ ਵਿਚ ਹਰ ਵਰਗ ਦੇ ਉਝਾਨ ਲਈ ਕਾਰਜ ਕੀਤੇ। ਮਹਿਲਾਵਾਂ ਨੂੰ ਨਗਰ ਨਿਗਮ ਅਤੇ ਪੰਚਾਇਤ ਪੱਧਰ ‘ਤੇ 50 ਪ੍ਰਤੀਸ਼ਤ ਰਾਜਨੀਤਕ ਭਾਗੀਦਾਰੀ ਦੇਣ ਦਾ ਲਾਭ ਵੀ ਕਾਂਗਰਸ ਸਰਕਾਰ ਦੀਆਂ ਉਪਲੱਬਧੀਆਂ ਵਿਚ ਸ਼ੁਮਾਰ ਹੈ।

Facebook Comments

Trending