Connect with us

ਪੰਜਾਬੀ

ਪੰਜਾਬ ਤੇ ਹਰਿਆਣਾ ‘ਚ ਅੱਜ ਤੋਂ ਪਏਗਾ ਮੀਂਹ, ਵਧਦੀ ਗਰਮੀ ਤੋਂ ਮਿਲੇਗੀ ਰਾਹਤ

Published

on

It will rain in Punjab and Haryana from today, there will be relief from the increasing heat

ਲੁਧਿਆਣਾ : ਪੰਜਾਬ ਤੇ ਚੰਡੀਗੜ੍ਹ ਵਿੱਚ ਅੱਜ ਮੰਗਲਵਾਰ ਤੋਂ ਮੀਂਹ ਪੈਣ ਦੀ ਉਮੀਦ ਹੈ। ਖਾਸਕਰ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਨਾਲ ਪੰਜਾਬ ਵਿੱਚ ਕਣਕ ਦੀ ਫਸਲ ਝੁਲਸਣ ਲੱਗੀ ਹੈ, ਅਜਿਹੇ ਵਿੱਚ ਮੀਂਹ ਪੈਣਾ ਕਿਸਾਨਾਂ ਲਈ ਰਾਹਤ ਭਰਿਆ ਹੋਵੇਗਾ। ਜੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਂਦਾ ਹੈ ਤਾਂ ਇਸ ਨਾਲ ਕਣਕ ਨੂੰ ਸੰਜੀਵਨੀ ਮਿਲੇਗੀ।

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਹਲਕਾ ਮੀਂਹ, ਜਦਕਿ ਇੱਕ ਮਾਰਚ ਵਿੱਚ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਘੱਟ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਉਪਰ ਚੱਲ ਰਿਹਾ ਹੈ, ਜੋ ਫਰਵਰੀ ਮਹੀਨੇ ਵਿੱਚ ਆਮ ਨਾਲੋਂ ਕਿਤੇ ਵੱਧ ਹੈ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਨਾਲ ਪਾਰਾ ਡਿੱਗ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

ਚੰਡੀਗੜ੍ਹ ਦੇ ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਕੁਝ ਕੁ ਥਾਵਾਂ ‘ਤੇ 28 ਫਰਵਰੀ ਨੂੰ ਹਲਕਾ ਮੀਂਹ, ਜਦਕਿ 1 ਮਾਰਚ ਨੂੰ ਵਧੇਰੇ ਥਾਵਾਂ ‘ਤੇ ਚੰਗਾ ਮੀਂਹ ਪੈਣ ਦੇ ਆਸਾਰ ਹਨ। ਇਸ ਵਿਚਾਲੇ ਮੰਗਲਵਾਰ ਨੂੰ ਗਰਜ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਪੰਜਾਬ ਦਾ ਪੂਰਬੀ ਮਾਲਵਾ ਖੇਤਰ ਇਸ ਤੋਂ ਅਛੂਤਾ ਨਹੀਂ ਰਹੇਗਾ। ਦੋ ਫਰਵਰੀ ਨੂੰ ਵੀ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਦੀ ਉਮੀਦ ਜਤਾਈ ਜਾ ਰਹੀ ਹੈ।

Facebook Comments

Trending