Connect with us

ਪੰਜਾਬ ਨਿਊਜ਼

ਭਾਰੀ ਮੀਂਹ ਨੇ ਹੋਰ ਵਧਾਈ ਟਮਾਟਰਾਂ ਦੀ ਕੀਮਤ, ਹੁਣ ਮਹਿੰਗੀਆਂ ਹੋ ਸਕਦੀਆਂ ਨੇ ਦਾਲਾਂ

Published

on

Tomato sold at a record price of 250 rupees, prices of vegetables increased due to continuous rain

ਟਮਾਟਰ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਦੇਸ਼ ਦੇ ਕਈ ਸ਼ਹਿਰਾਂ ‘ਚ ਇਸ ਦੀ ਕੀਮਤ 150 ਰੁਪਏ ਤੋਂ ਜ਼ਿਆਦਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ 15 ਜੁਲਾਈ ਤੋਂ ਬਾਅਦ ਇਸ ਦੀ ਕੀਮਤ ‘ਚ ਗਿਰਾਵਟ ਹੋ ਸਕਦੀ ਹੈ ਪਰ ਫਿਲਹਾਲ ਟਮਾਟਰ ਦੀਆਂ ਕੀਮਤਾਂ ‘ਚ ਕਮੀ ਦੀ ਕੋਈ ਸੰਭਾਵਨਾ ਨਹੀਂ, ਸਗੋਂ ਇਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਟਮਾਟਰਾਂ ਦੀ ਤੁੜਾਈ ਨਹੀਂ ਹੋ ਰਹੀ ਅਤੇ ਆਵਾਜਾਈ ਨੂੰ ਲੈ ਕੇ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਰਸਾਤ ਦੇ ਕਾਰਨ ਟਮਾਟਰ ਦੇ ਨਾਲ-ਨਾਲ ਬੰਦਗੋਭੀ, ਫੁੱਲਗੋਭੀ, ਖੀਰਾ ਅਤੇ ਸਾਗ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਇਸ ਮੌਸਮ ਵਿੱਚ ਬੰਦਗੋਭੀ, ਗੋਭੀ ਅਤੇ ਸ਼ਿਮਲਾ ਮਿਰਚ ਦੀ ਜ਼ਿਆਦਾਤਰ ਸਪਲਾਈ ਹਿਮਾਚਲ ਤੋਂ ਆਉਂਦੀ ਹੈ। ਇਸ ਦੀ ਸਪਲਾਈ ਹਿਮਾਚਲ ਤੋਂ ਦਿੱਲੀ ਤੱਕ ਹੀ ਨਹੀਂ ਸਗੋਂ ਜ਼ਿਆਦਾਤਰ ਸੂਬਿਆਂ ‘ਚ ਵੀ ਹੁੰਦੀ ਹੈ।

ਅਗਸਤ ਤੋਂ ਬਾਅਦ ਹੀ ਟਮਾਟਰ ਦੀਆਂ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ, ਜਦੋਂ ਟਮਾਟਰ ਦੀ ਸਪਲਾਈ ਸੋਲਾਪੁਰ, ਪੁਣੇ, ਨਾਸਿਕ ਅਤੇ ਸੋਲਨ ਤੋਂ ਟਮਾਟਰ ਦੀ ਸਪਲਾਈ ਸ਼ੁਰੂ ਹੋਵੇਗੀ। ਕੀਮਤ ‘ਚ ਗਿਰਾਵਟ ਹੋ ਸਕਦੀ ਹੈ ਪਰ ਫਿਲਹਾਲ ਟਮਾਟਰ ਦੀਆਂ ਕੀਮਤਾਂ ‘ਚ ਕਮੀ ਦੀ ਕੋਈ ਸੰਭਾਵਨਾ ਨਹੀਂ, ਸਗੋਂ ਇਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।

Facebook Comments

Trending