Connect with us

ਪੰਜਾਬ ਨਿਊਜ਼

ਪੰਜਾਬ ‘ਚ ਮੁੜ ਬਦਲਿਆ ਮੌਸਮ ਦਾ ਮਿਜਾਜ਼ ! ਅਗਲੇ 3 ਦਿਨ ਕਈ ਜ਼ਿਲ੍ਹਿਆਂ ‘ਚ ਪਵੇਗਾ ਮੀਂਹ

Published

on

The mood of the weather has changed again in Punjab! It will rain in many districts for the next 3 days

ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸਤੰਬਰ ਦੇ ਅਖੀਰਲੇ ਦਿਨਾਂ ਜਾਂ ਅਕਤੂਬਰ ਦੇ ਪਹਿਲੇ ਹਫਤੇ ਪੰਜਾਬ ਵਿੱਚੋਂ ਮਾਨਸੂਨ ਦੀ ਰਵਾਨਗੀ ਸੰਭਵ ਹੈ । ਮੌਸਮ ਵਿਭਾਗ ਅਨੁਸਾਰ 25 ਸਤੰਬਰ ਤੱਕ ਬੱਦਲਵਾਈ ਰਹੇਗੀ ਤੇ ਇਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ । ਜਿਸਦੇ ਮੱਦੇਨਜ਼ਰ ਸੂਬੇ ਵਿੱਚ 22 ਤੋਂ 25 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ।

ਇਸ ਸਬੰਧੀ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਮਾਨਸੂਨ ਆਮ ਤੌਰ ‘ਤੇ ਚੰਡੀਗੜ੍ਹ ਤੋਂ 25 ਸਤੰਬਰ ਦੇ ਆਸ-ਪਾਸ ਰਵਾਨਾ ਹੁੰਦੀ ਹੈ ਪਰ ਇਸ ਵਾਰ 24 ਸਤੰਬਰ ਨੂੰ ਵੀ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਅਨੁਮਾਨ ਹੈ ਕਿ ਸਤੰਬਰ ਦੇ ਅੰਤ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਮੌਨਸੂਨ ਜਾ ਸਕਦੀ ਹੈ। ਉਦੋਂ ਤੱਕ ਬੱਦਲ ਛਾਏ ਰਹਿ ਸਕਦੇ ਹਨ ।

Facebook Comments

Trending