Connect with us

ਪੰਜਾਬੀ

ਗੋਲਡਨ ਲੇਨ ਵੈਲਫੇਅਰ ਸੁਸਾਇਟੀ ਦੁੱਗਰੀ ਵਲੋਂ ਵਿਧਾਇਕ ਸਿੱਧੂ ਨੂੰ ਸੌਂਪਿਆ ਮੰਗ ਪੱਤਰ

Published

on

Golden Lane Welfare Society Dugri submitted a demand letter to MLA Sidhu

ਲੁਧਿਆਣਾ : ਅਰਬਨ ਅਸਟੇਟ ਦੁੱਗਰੀ ਦੇ ਵਾਰਡ ਨੰਬਰ 44 ਵਿੱਚ ਗੋਲਡਨ ਲੇਨ ਵੈਲਫੇਅਰ ਸੋਸਾਇਟੀ ਦੇ ਨਿਵਾਸੀਆਂ ਵਲੋਂ ਆਪਣੀਆਂ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੂੰ ਬੁਲਾ ਕੇ ਆਪਣੀਆਂ ਸਮਸਿਆਵਾਂ ਬਾਰੇ ਜਾਣੂ ਕਰਵਾਇਆ । ਇਲਾਕਾ ਨਿਵਾਸੀਆਂ ਦੀਆਂ ਸਮਸਿਆਵਾਂ ਬਾਰੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਗਿਆ।

ਜਿਸ ਵਿੱਚ ਮੁੱਖ ਮੁਦੇ ਬਰਸਾਤਾਂ ਵਿੱਚ ਸੜਕਾ ਤੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ, ਪਾਰਕ ਨੂੰ: 156/157 ਵਿੱਚ ਸਬਮਰਸੀਬਲ ਅਤੇ ਵਾਟਰ ਹਾਰਵੈਸਟਿੰਗ ਪ੍ਰਬੰਧਾ ਦੀ ਲੋੜ, ਕਮਿਊਨਿਟੀ ਸੈਂਟਰ ਦੀ ਸਾਈਡ ਦੀਵਾਰ ਦੀ ਉਚਾਈ ਵਧਾਉਣ ਬਾਰੇ, ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਸਮਸਿਆ ਕਰਕੇ ਬਜ਼ੁਰਗਾਂ ਅਤੇ ਖੇਡਣ ਵਾਲੇ ਬੱਚਿਆਂ ਲਈ ਖਤਰਨਾਕ ਆਦਿ ਸ਼ਾਮਲ ਹਨ। । ਇਨ੍ਹਾਂ ਮੁਦਿਆਂ ਵਿਚੋਂ ਕੁਝ ਮੁਦਿਆਂ ਦਾ ਹੱਲ ਮੌਕੇ ਤੇ ਹੀ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ।

Facebook Comments

Trending