Connect with us

ਪੰਜਾਬੀ

ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਬਚਪਨ ਬਚਾਉਣ ਲਈ ਲੋਕਾਂ ਨੂੰ ਕੀਤਾ ਜਾਗਰੂਕ

Published

on

The district task force teams made people aware to save childhood

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿੱਚ 5 ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਇਲਾਕਿਆ ਵਿੱਚ ਵੱਖ-ਵੱਖ ਥਾਵਾਂ ‘ਤੇ ਬਾਲ ਮਜਦੂਰੀ ਦੀ ਰੋਕਥਾਮ ਅਤੇ ਬਚਪਨ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਦੱਸਿਆ ਕਿ ਪਹਿਲੀ ਟੀਮ ਵੱਲੋ ਗਿੱਲ ਚੌਂਕ, ਗਿੱਲ ਚੌਂਕ ਦੇ ਪਿੱਛੇ ਵਾਲੇ ਉਦਯੋਗਿਕ ਖੇਤਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਦਕਿ ਦੂਸਰੀ ਟੀਮ ਵਲੋਂ ਜਨਕ ਪੁਰੀ, ਗਣੇਸ਼ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਜਾਗਰੂਕ ਕੀਤਾ ਗਿਆ।

ਤੀਸਰੀ ਟੀਮ ਵੱਲੋ ਜੋਧਾਂ, ਪੱਖੋਵਾਲ ਦੇ ਨਾਲ ਲੱਗਦੇ ਇਲਾਕੇ, ਚੌਥੀ ਟੀਮ ਵਲੋਂ ਸ਼ਿਮਲਾਪੁਰੀ ਦੇ ਨੇੜਲੇ ਇਲਾਕੇ ਅਤੇ ਪੰਜਵੀਂ ਟੀਮ ਵਲੋਂ ਲਲਹੇੜੀ ਰੋਡ, ਜਰਗ ਚੌਂਕ, ਸਮਾਧੀ ਰੋਡ ਖੰਨਾ ਅਤੇ ਨਜਦੀਕੀ ਪਿੰਡਾਂ ਵਿੱਚ ਬਚਪਨ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ।

ਟੀਮਾਂ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਸ਼ਮੀ, ਬਾਲ ਸੁਰੱਖਿਆ ਅਫ਼ਸਰ ਸ੍ਰੀ ਮੁਬੀਨ ਕੁਰੈਸ਼ੀ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸ੍ਰੀ ਦੀਪਕ ਕੁਮਾਰ, ਆਊਟਰੀਚ ਵਰਕਰ ਸ੍ਰੀਮਤੀ ਰੀਤੂ ਸੂਦ, ਮਿਸ ਮਨਜੋਤ ਕੌਰ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੇਬਰ ਇੰਸਪੈਕਟਰ ਸ੍ਰੀ ਨਰੇਸ਼ ਗਰਗ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।

Facebook Comments

Trending