Connect with us

ਪੰਜਾਬੀ

ਵਾਤਾਵਰਨ ਪ੍ਰੇਮੀਆਂ, ਬੁੱਢਾ ਦਰਿਆ ਪੈਦਲ ਯਾਤਰਾ ਤੇ ਬੁੱਢਾ ਦਰਿਆ ਐਕਸ਼ਨ ਫ਼ਰੰਟ ਦੀ ਹੋਈ ਮੀਟਿੰਗ

Published

on

Environmentalists, Budha Darya Walk and Budha Darya Action Front met

ਲੁਧਿਆਣਾ : ਬੁੱਢਾ ਦਰਿਆ ਦੇ ਪ੍ਰਦੂਸ਼ਣ ਦੇ ਮੁੱਦੇ ‘ਤੇ ਵਾਤਾਵਰਣ ਪ੍ਰੇਮੀਆਂ, ਬੁੱਢਾ ਦਰਿਆ ਪੈਦਲ ਯਾਤਰਾ ਤੇ ਬੁੱਢਾ ਦਰਿਆ ਐਕਸ਼ਨ ਫ਼ਰੰਟ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਬੁੱਢਾ ਦਰਿਆ ਵਿਚਲੇ ਪ੍ਰਦੂਸ਼ਣ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਵਲੋਂ ਕਈ 100 ਕਰੋੜ ਰੁਪਏ ਖ਼ਰਚ ਕਰਕੇ ਚਲਾਏ ਜਾ ਰਹੇ ਬੁੱਢਾ ਦਰਿਆ ਪੁਨਰਸੁਰਜੀਤੀ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ |

ਮੀਟਿੰਗ ਵਿਚ ਬੁੱਢਾ ਦਰਿਆ ਪੁਨਰਸੁਰਜੀਤੀ ਪ੍ਰੋਜੈਕਟ ਦੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਲਈ ਬੁੱਢਾ ਦਰਿਆ ਪੈਦਲ ਯਾਤਰਾ ਗੇੜ-2 ਸ਼ੁਰੂ ਕਰਨ, ਬੁੱਢਾ ਦਰਿਆ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਕਦਮ ਚੁੱਕਣ, ਜਮਾਲਪੁਰ ਐਸ.ਟੀ.ਪੀ. ਨੇੜੇ ਬੁੱਢਾ ਦਰਿਆ ਦੇ ਪੁੱਲ ‘ਤੇ ਧਰਨਾ ਪ੍ਰਦਰਸ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ | ਪਾਣੀ ਦੀ ਕਮੀ ਬਾਰੇ ਸੈਮੀਨਾਰਾਂ ਤੇ ਜਾਗਰੂਕਤਾ ਮੁਹਿੰਮ ਵਿੱਢਣ ਬਾਰੇ ਵੀ ਚਰਚਾ ਕੀਤੀ ਗਈ |

ਬੁੱਢਾ ਦਰਿਆ ਪੈਦਲ ਯਾਤਰਾ-2 ਤਹਿਤ ਲੁਧਿਆਣਾ ਜ਼ਿਲ੍ਹੇ ਦੇ ਹਰੇਕ ਉਸ ਵਿਧਾਇਕ ਦੇ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦਾ ਹਲਕਾ ਬੁੱਢਾ ਦਰਿਆ ਦੇ ਪ੍ਰਦੂਸ਼ਣ ਕਾਰਨ ਪ੍ਰਭਾਵਿਤ ਹੈ | ਪੈਦਲ ਯਾਤਰਾ-2 ਆਰਜ਼ੀ ਤੌਰ ‘ਤੇ 23 ਅਪ੍ਰੈਲ (ਐਤਵਾਰ) 2023 ਤੋਂ ਸ਼ੁਰੂ ਹੋਵੇਗੀ | ਅਸਥਾਈ ਸਮਾਂ ‘ਸਾਹਨੇਵਾਲ ਹਲਕੇ’ ਤੋਂ ਸ਼ੁਰੂ ਹੋ ਕੇ ਹੇਠਾਂ ਵੱਲ ਆਉਣ ਵਾਲੇ ਹਰੇਕ ਵਿਧਾਇਕ ਦੇ ਦਫ਼ਤਰ ਦੇ ਸਾਹਮਣੇ ਸਵੇਰੇ 09.00 ਤੋਂ 10.00 ਵਜੇ ਤੱਕ ਹੋਵੇਗਾ |

ਸਾਰੇ 9 ਹਲਕਿਆਂ ਨੂੰ ਛੂਹਣ ਤੋਂ ਬਾਅਦ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦੇ ਸਾਹਮਣੇ ਦੋ ਧਰਨੇ ਦਿੱਤੇ ਜਾਣਗੇ | ਵਾਤਾਵਰਣ ਪ੍ਰੇਮੀਆਂ ਨੇ ਕਿਹਾ ਕਿ ਬੁੱਢਾ ਦਰਿਆ ਨੂੰ ਅਸਲ ਵਿਚ ਸਾਫ਼ ਸੁਥਰਾ ਤੇ ਅਸਲ ਵਿਚ ਬੁੱਢਾ ਦਰਿਆ ਬਣਾਉਣ ਲਈ ਉਨ੍ਹਾ ਵਲੋਂ ਮੁਹਿੰਮ ਜਾਰੀ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਬੁੱਢਾ ਦਰਿਆ ਵਿਚੋਂ ਪ੍ਰਦੂਸ਼ਣ ਨੂੰ ਦੂਰ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਉਹ ਟਿੱਕ ਕੇ ਨਹੀਂ ਬੈਠਣਗੇ |

Facebook Comments

Trending