Connect with us

ਪੰਜਾਬ ਨਿਊਜ਼

ਅੰਬਾਲਾ-ਲੁਧਿਆਣਾ ਸੈਕਸ਼ਨ ’ਤੇ ਟ੍ਰੈਫਿਕ ਬਲਾਕ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਰਹੇਗੀ ਪ੍ਰਭਾਵਿਤ

Published

on

Due to the traffic block on the Ambala-Ludhiana section, the movement of trains will continue to be affected

ਲੁਧਿਆਣਾ :  ਲੁਧਿਆਣਾ – ਅੰਬਾਲਾ ਸੈਕਸ਼ਨ ’ਤੇ ਟ੍ਰੈਫਿਕ ਕਮ ਓਐੱਚਈ ਬਲਾਕ ਕਾਰਨ ਕਈ ਰੇਲ ਗੱਡੀਆਂ ਦਾ ਰਸਤਾ ਬਦਲ ਕੇ ਚਲਾਇਆ ਜਾਵੇਗਾ ਤੇ ਕਈ ਰੇਲ ਗੱਡੀਆਂ ਰਸਤੇ ’ਚ ਰੋਕ ਕੇ ਸੰਚਾਲਿਤ ਕੀਤੀਆਂ ਜਾਣਗੀਆਂ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਮੁਤਾਬਕ 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 22318 ਜੰਮੂਤਵੀ-ਸਿਆਲਦਾਹ ਐਕਸਪ੍ਰੈੱਸ ਨੂੰ ਵਾਇਆ ਸਾਹਨੇਵਾਲ-ਚੰਡੀਗੜ੍ਹ ਹੋ ਕੇ ਚਲਾਇਆ ਜਾਵੇਗਾ।

23 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਵਾਇਆ ਚੰਡੀਗੜ੍ਹ – ਸਾਹਨੇਵਾਲ ਹੋ ਕੇ ਚਲਾਇਆ ਜਾਵੇਗਾ। 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 04652 ਅੰਮ੍ਰਿਤਸਰ-ਜੈਨਗਰ ਕਲੋਨ ਐਕਸਪ੍ਰੈੱਸ ਨੂੰ ਵਾਇਆ ਸਾਹਨੇਵਾਲ-ਚੰਡੀਗੜ੍ਹ ਹੋ ਕੇ ਚਲਾਇਆ ਜਾਵੇਗਾ। 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12407 ਨਿਊਜਲਪਾਈਗੁਡ਼ੀ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਵਾਇਆ ਸਾਹਨੇਵਾਲ-ਚੰਡੀਗੜ੍ਹ ਹੋ ਕੇ ਚਲਾਇਆ ਜਾਵੇਗਾ।

24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 11058 ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਟਰਮਿਨਸ ਐਕਸਪ੍ਰੈੱਸ ਨੂੰ ਅੰਬਾਲਾ ਮੰਡਲ ’ਤੇ 40 ਮਿੰਟ ਰੋਕ ਕੇ ਚਲਾਇਆ ਜਾਵੇਗਾ। 25 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 11058 ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਟਰਮਿਨਸ ਐਕਸਪ੍ਰੈੱਸ ਨੂੰ ਅੰਬਾਲਾ ਡਵੀਜ਼ਨ ’ਤੇ ਰੋਕ ਕੇ ਚਲਾਇਆ ਜਾਵੇਗਾ।

ਕਈ ਰੇਲ ਗੱਡੀਆਂ ਦਾ ਸੰਚਾਲਨ ਸਮਾਂ ਮੁੜ ਨਿਰਧਾਰਨ ਕਰ ਕੇ ਕੀਤਾ ਜਾਵੇਗਾ। 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 04547 ਅੰਬਾਲਾ-ਬਠਿੰਡਾ ਸਪੈਸ਼ਲ ਨੂੰ ਅੰਬਾਲਾ ਤੋਂ 02.40 ਮਿੰਟ ਦੇਰੀ ਨਾਲ ਚਲਾਇਆ ਜਾਵੇਗਾ। 25 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 04547 ਅੰਬਾਲਾ-ਬਠਿੰਡਾ ਸਪੈਸ਼ਲ ਨੂੰ ਅੰਬਾਲਾ ਤੋਂ 02.47 ਮਿੰਟ ਦੇਰੀ ਨਾਲ ਚਲਾਇਆ ਜਾਵੇਗਾ।

 

Facebook Comments

Trending