Connect with us

ਪੰਜਾਬੀ

ਪੀਏਯੂ ਰਿਟਾਇਰੀਜ਼ ਐਸੋਸੀਏਸ਼ਨ ਨੇ ਨਵੇਂ ਵੀਸੀ ਡਾ ਸਤਬੀਰ ਸਿੰਘ ਗੋਸਲ ਨੂੰ ਦਿੱਤੀ ਵਧਾਈ

Published

on

PAU Retirees Association congratulated the new VC Dr. Satbir Singh Gosal

ਲੁਧਿਆਣ : ਅੱਜ ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕੌਂਸਲ ਜਿਸ ਵਿਚ ਸ੍ਰੀ ਸਤੀਸ਼ ਗੋਸਵਾਮੀ, ਸਤੀਸ਼ ਸੂਦ, ਅਨੂਪ ਸਿੰਘ, ਇੰਦਰਜੀਤ ਸਿੰਘ, ਜਸਬੀਰ ਸਿੰਘ, ਨਿਤਿਆ ਨੰਦ, ਬੀਰਬਲ, ਸੁਰਿੰਦਰ ਕੁਮਾਰ, ਪਰਮਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਸ਼ਾਮਲ ਸਨ, ਨੇ ਸ੍ਰੀ ਜੀਲਾ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਡਾ ਸਤਬੀਰ ਸਿੰਘ ਗੋਸਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੀਏਯੂ ਦੇ ਉਪ ਕੁਲਪਤੀ ਵਜੋਂ ਉਨ੍ਹਾਂ ਦੀ ਮਾਣਮੱਤੀ ਨਿਯੁਕਤੀ ਲਈ ਵਧਾਈ ਦਿੱਤੀ।

ਪ੍ਰਧਾਨ ਜੀਲਾ ਰਾਮ ਬਾਂਸਲ ਨੇ ਉਨ੍ਹਾਂ ਨੂੰ ਸੇਵਾ ਮੁਕਤ ਹੋਣ ਵਾਲਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਵੀ ਜਾਣੂ ਕਰਵਾਇਆ। ਡਾ ਗੋਸਲ ਨੇ ਜਲਦੀ ਤੋਂ ਜਲਦੀ ਐਸੋਸੀਏਸ਼ਨ ਦੀ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ।

Facebook Comments

Trending