Connect with us

ਪੰਜਾਬੀ

ਡਾਵਰ ਨੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਵਾਰਡ ਨਿਵਾਸੀਆਂ ਨੂੰ ਕੀਤਾ ਪ੍ਰੇਰਿਤ

Published

on

Dover urged ward residents to use the vote wisely

ਲੁਧਿਆਣਾ : ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੁਮਾਰ ਡਾਵਰ ਨੇ ਸੁੰਦਰ ਨਗਰ ਵਿਖੇ ਸ਼੍ਰੀ ਸ਼ਾਂਤੀਨਾਥ ਮੰਦਿਰ ਵਿਖੇ ਪੂਜਾ ਕਰਕੇ ਭਗਵਾਨ ਦੇ ਦਰਸ਼ਨ ਕਰਕੇ ਆਗਾਮੀ ਚੋਣਾਂ ਲਈ ਅਰਦਾਸ ਕੀਤੀ। ਅੰਮਿ੍ਤ ਵੇਲੇ ਪੂਜਾ ਕਰਕੇ ਸ਼੍ਰੀ ਡਾਵਰ ਨੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।

ਸ੍ਰੀ ਡਾਵਰ ਨੇ ਦਿਨ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਵਾਰਡ-56, 51 ਵਿਚ ਘਰ-ਘਰ ਜਾ ਕੇ ਲੋਕਾ ਨਾਲ ਗੱਲਬਾਤ ਕਰਕੇ ਕੀਤੀ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵਲੋਂ ਵਾਰਡ ਵਿਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਿਆ ਅਤੇ ਚੋਣਾਂ ਵਿਚ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਵਾਰਡ ਨਿਵਾਸੀਆਂ ਨੂੰ ਪ੍ਰੇਰਿਤ ਵੀ ਕੀਤਾ।

ਸ੍ਰੀ ਡਾਵਰ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਹਲਕੇ ਵਿਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਕੇ ਹੋਰ ਨਵੇਂ ਪ੍ਰੋਜੈਕਟ ਹਲਕੇ ਵਿਚ ਲੈ ਕੇ ਆਉਣਗੇ ਅਤੇ ਨਵੀਆਂ ਸਕੀਮਾਂ ਦਾ ਲੋਕ ਵੱਧ ਤੋਂ ਵੱਧ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਹਲਕੇ ਵਿਚ ਕਰਵਾਏ ਵਿਕਾਸ ਕਾਰਜਾਂ ਕਰਕੇ ਹੀ ਹਲਕਾ ਲੁਧਿਆਣਾ ਕੇਂਦਰੀ ਦੇ ਵੋਟਰ ਉਨ੍ਹਾਂ ਨੂੰ ਵੋਟਾਂ ਪਾ ਕੇ ਪਹਿਲਾਂ ਨਾਲੋਂ ਵੀ ਜਿਆਦਾ ਵੋਟਾਂ ਨਾਲ ਜਿਤਾਉਣਗੇ।

ਇਸ ਮੌਕੇ ਇਕਬਾਲ ਸਿੰਘ ਸੋਨੂੰ ਡੀਕੋ, ਨਰਿੰਦਰ ਮਲਹੋਤਰਾ, ਗੁਰਵਿੰਦਰ ਸੋਨੂੰ, ਵਿਪਨ ਸ਼ਰਧਾ, ਹਰਜਿੰਦਰ ਕਾਲਾ, ਮੋਨੂੰ, ਸਾਬੂ, ਹੈਪੀ ਪ੍ਰੇਮ ਸਚਦੇਵਾ, ਰਾਜੂ ਸਾਗਰ, ਨਰਿਦਰ ਚਾਵਲਾ, ਕਾਂਸ ਸ਼ਾਮ ਸੁੰਦਰ ਮਲਹੋਤਰਾ ਅਰੁਣ ਕਪੂਰ, ਵਿਵੇਕ ਮੈਗੋ, ਸ਼ੰਟੀ ਕਪੂਰ, ਰਿੱਕੀ ਮਸ਼ੱਕਰ, ਮਹਿੰਦੀ ਪਰੂਹੀ, ਰਵਿੰਦਰ ਕੌਰ, ਹੈਪੀ, ਸੁਨਤਾ ਪਰੂਥੀ, ਲਲਿਤਾ ਮੌਜੂਦ ਸਨ।

Facebook Comments

Trending