Connect with us

ਪੰਜਾਬੀ

ਹਲਕਾ ਦਾਖਾ ‘ਚ ਹੋਏ ਵਿਕਾਸ ਬਦਲੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾਈ ਜਾਵੇ – ਇਯਾਲੀ

Published

on

Election symbol scales should be voted for development in Halqa Dakha - Ayali

ਮੁੱਲਾਂਪੁਰ (ਲੁਧਿਆਣਾ ) :  20 ਫਰਵਰੀ ਨੂੰ ਹੋਣ ਵਾਲੀ ਪੰਜਾਬ ਵਿਧਾਨ ਸਭਾ ਚੋਣ ਲਈ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਖੁਦ ਤੇ ਉਨ੍ਹਾਂ ਦੀਆਂ ਚੋਣ ਪ੍ਰਚਾਰ ਟੀਮਾਂ ਵਲੋਂ ਪਿੰਡ-ਪਿੰਡ ਚੋਣ ਮੁਹਿੰਮ ਸ਼ਿਖਰਾਂ ‘ਤੇ ਹੈ।

ਚੋਣ ਹਲਕਾ ਦਾਖਾ ਦੇ ਪਿੰਡ ਭਨੋਹੜ ਵਿਖੇ ਯੂਥ ਆਗੂ ਅਮਰਪਾਲ ਸਿੰਘ ਖੰਡਲ ਦੇ ਗ੍ਰਹਿ ਚੋਣ ਮੀਟਿੰਗ ਸਮੇਂ ਵੋਟਰਾਂ, ਸਮਰਥਕਾਂ ਨੂੰ ਸੰਬੋਧਨ ਹੁੰਦਿਆਂ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਹਲਕਾ ਦਾਖਾ ਉਸ ਦਾ ਪਰਿਵਾਰ ਹੈ, ਉਹ ਆਪਣੇ ਪਰਿਵਾਰ ਦੇ ਹਰ ਦੁੱਖ ਸੁਖ ਦਾ ਸਾਥੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹਲਕਾ ਦਾਖਾ ‘ਚ ਹੋਏ ਮਣਾਂਮੂੰਹੀ ਵਿਕਾਸ ਬਦਲੇ ਉਸ ਦੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾਈ ਜਾਵੇ।

ਵਰਣਨਯੋਗ ਹੈ ਕਿ ਇਯਾਲੀ ਵਲੋਂ ਜਿਥੇ ਆਪਣੀ ਟੀਮ ਨਾਲ ਚੋਣ ਮੋਰਚਾ ਸੰਭਾਲ ਕੇ ਹਰ ਵੋਟਰ ਨਾਲ ਸੰਪਰਕ ਬਣਾਇਆ ਜਾ ਰਿਹਾ, ਉੱਥੇ ਪਿੰਡਾਂ ਦੀਆਂ ਸੱਥਾਂ ‘ਚ ਪਿਛਲੇ ਸਮੇਂ ਇਯਾਲੀ ਦੁਆਰਾ ਕੀਤੇ ਵਿਕਾਸ ਕਾਰਜਾਂ ਦੀ ਚਰਚਾ ਹੋ ਰਹੀ ਹੈ।

ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ‘ਚ ਪਿੰਡ ਭਨੋਹੜ ਹੋਈ ਚੋਣ ਮੀਟਿੰਗ ਸਮੇਂ ਸਾਬਕਾ ਚੇਅਰਮੈਨ ਬਾਬਾ ਬਲਵੰਤ ਸਿੰਘ, ਜੱਥੇਦਾਰ ਹਰਬੰਸ ਸਿੰਘ, ਸਾਬਕਾ ਸਰਪੰਚ ਰਮਿੰਦਰ ਸਿੰਘ, ਪੰਚ ਕੇਵਲ ਸਿੰਘ, ਪੰਚ ਜਸਦੀਪ ਕੌਰ, ਦਰਸ਼ਨ ਸਿੰਘ, ਨੰਬਰਦਾਰ ਦਲਬਾਰਾ ਸਿੰਘ, ਨੰਬਰਦਾਰ ਅੰਮਿ੍ਤਪਾਲ ਸਿੰਘ, ਇੰਦਰਜੀਤ ਸਿੰਘ, ਰਛਪਾਲ ਸਿੰਘ ਹੋਰ ਮੌਜੂਦ ਸਨ।

Facebook Comments

Trending