Connect with us

ਪੰਜਾਬੀ

ਕਾਂਗਰਸ ਪਾਰਟੀ ਵਧੇਰੇ ਮਜ਼ਬੂਤੀ ਨਾਲ ਮੁੜ ਜਿੱਤ ਦਰਜ਼ ਕਰੇਗੀ – ਵਿਧਾਇਕ ਵੈਦ

Published

on

Congress party will win again with more strength - MLA Vaid

ਲੁਧਿਆਣਾ : ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਗਿੱਲ ਤੋਂ ਮੁੜ ਉਮੀਦਵਾਰ ਐਲਾਨੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਧੇਰੇ ਮਜ਼ਬੂਤੀ ਨਾਲ ਮੁੜ ਜਿੱਤ ਦਰਜ਼ ਕਰੇਗੀ ਕਿਉਂਕਿ ਹਲਕੇ ਦੇ ਸੂਝਵਾਨ ਵੋਟਰ ਕਾਂਗਰਸ ਸਰਕਾਰ ਵਲੋਂ ਕੀਤੇ ਸਰਬਪੱਖੀ ਵਿਕਾਸ ਤੋਂ ਖ਼ੁਸ਼ ‘ਤੇ ਸੰਤੁਸ਼ਟ ਹੋਏ ਹਨ।

ਵਿਧਾਇਕ ਵੈਦ ਨੂੰ ਟਿਕਟ ਦਾ ਐਲਾਨ ਹੋਣ ਬਾਅਦ ਹਲਕਾ ਆਗੂਆਂ ਵਲੋਂ ਬਲਾਕ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ ਦੀ ਅਗਵਾਈ ਹੇਠ ਵਿਸ਼ੇਸ਼ ਸਵਾਗਤ ਕਰਦਿਆਂ ਜਿੱਥੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ, ਉੱਥੇ ਵਿਧਾਇਕ ਵੈਦ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।

ਕਾਂਗਰਸੀ ਉਮੀਦਵਾਰ ਵਿਧਾਇਕ ਵੈਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਨੂੰ ਨਮੂਨੇ ਦਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ, ਉਸ ਦੇ ਨਾਲ ਹੀ ਹਲਕਾ ਗਿੱਲ ਦੇ ਹਰ ਪਿੰਡ ਅੰਦਰ ਕਰੋੜਾਂ ਰੁਪਏ ਦੀ ਗਰਾਂਟ ਨਾਲ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ।

ਇਸ ਸਮੇਂ ਬਲਾਕ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ, ਮਾਰਕੀਟ ਕਮੇਟੀ ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਰਪੰਚ ਯੂਨੀਅਨ ਸਰਪ੍ਰਸਤ ਮਹਾਂ ਸਿੰਘ ਰੁੜਕਾ, ਮਿਲਕ ਪਲਾਂਟ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ, ਸੰਮਤੀ ਮੈਂਬਰ ਜੰਗਬਹਾਦਰ ਸਿੰਘ ਮੁਕੰਦਪੁਰ, ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਸੁਖਦੀਪ ਸਿੰਘ ਰਾਜੂ ਲਲਤੋਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।

Facebook Comments

Trending