Connect with us

ਪੰਜਾਬੀ

ਅਣਦੇਖੀ ਕਾਰਨ ਧਰਮਸ਼ਾਲਾ ਤੇ ਪਾਰਕਾਂ ਦੀ ਹਾਲਤ ਹੋ ਰਹੀ ਖ਼ਸਤਾ : ਇਆਲੀ

Published

on

Dharamshala and parks deteriorating due to neglect: Ayali

ਲੁਧਿਆਣਾ : ਪਿੰਡ ਹਾਂਸ ਕਲਾਂ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਕਾਰ ਦੀ ਅਣਦੇਖੀ ਕਾਰਨ ਖਸਤਾ ਹਾਲ ਹੋ ਰਹੀ ਧਰਮਸ਼ਾਲਾ ਦੀ ਮੁਰੰਮਤ ਲਈ ਆਪਣੀ ਜੇਬ ‘ਚੋਂ 51 ਹਜ਼ਾਰ ਰੁਪਏ ਪਿੰਡ ਵਾਸੀਆਂ ਨੂੰ ਭੇਟ ਕੀਤੇ। ਵਿਧਾਇਕ ਇਆਲੀ ਪਿੰਡ ਹਾਂਸ ਕਲਾਂ ਦੇ ਹਵੇਲੀ ਵਿਹੜੇ ‘ਚ ਐੱਸਸੀ ਭਾਈਚਾਰੇ ਦੇ ਸੱਦੇ ‘ਤੇ ਉਨ੍ਹਾਂ ਨੂੰ ਮਿਲਣ ਪੁੱਜੇ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਮੌਕੇ ਹਲਕੇ ‘ਚ ਅਤੀ ਆਧੁਨਿਕ ਅੰਤਰਰਾਸ਼ਟਰੀ ਪੱਧਰ ਦੇ ਪਾਰਕ, ਜਿਮ, ਧਰਮਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਪਰ ਪਿਛਲੇ ਪੌਣੇ ਪੰਜ ਸਾਲਾਂ ਵਿਚ ਮੌਜੂਦਾ ਕਾਂਗਰਸ ਸਰਕਾਰ ਤੇ ਕਾਂਗਰਸੀਆਂ ਦੀ ਅਣਦੇਖੀ ਕਾਰਨ ਇਲਾਕੇ ਦੀ ਸ਼ਾਨ ਉਕਤ ਪਾਰਕਾਂ ਤੇ ਧਰਮਸ਼ਾਲਾਵਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ।

ਉਨ੍ਹਾਂ ਵੱਲੋਂ ਇਹ ਸਭ ਕੁਝ ਹੱਥੀ ਤਿਆਰ ਕਰਵਾਇਆ ਗਿਆ ਸੀ, ਜਿਸ ਕਾਰਨ ਦੁਰਦਸ਼ਾ ਦੇਖੀ ਨਾ ਗਈ ਤੇ ਉਨ੍ਹਾਂ ਵੱਲੋਂ ਪਿਛਲੇ ਸਮੇਂ ਤੋਂ ਹਰ ਪਿੰਡ ਤੇ ਇਲਾਕੇ ‘ਚ ਬਣੀਆਂ ਪਾਰਕਾਂ ਦੀ ਸਾਂਭ ਸੰਭਾਲ, ਖਿਡਾਰੀਆਂ ਨੂੰ ਖੇਡਾਂ ਵਿਚ ਉਤਸ਼ਾਹਤ ਕਰਨ ਲਈ ਕਰੀਬ 1 ਕਰੋੜ ਰੁਪਇਆ ਆਪਣੇ ਕੋਲੋਂ ਦਿੱਤਾ ਜਾ ਚੁੱਕਾ ਹੈ। ਇਹ ਮੁਹਿੰਮ ਇਲਾਕੇ ਦੇ ਲੋਕਾਂ ਲਈ ਜੋ ਉਨ੍ਹਾਂ ਦਾ ਪਰਿਵਾਰ ਹਨ, ਇਸੇ ਤਰ੍ਹਾਂ ਜਾਰੀ ਰਹੇਗੀ।

ਉਨ੍ਹਾਂ ਪਿੰਡ ਵਿਚ ਐੱਸਸੀ ਭਾਈਚਾਰੇ ਦੀ ਧਰਮਸ਼ਾਲਾ ਦੀ ਮੁੁਰੰਮਤ ਲਈ 51 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ, ਜਿਸ ‘ਤੇ ਭਾਈਚਾਰੇ ਨੇ ਵਿਧਾਇਕ ਇਆਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਵੱਲੋਂ ਹੀ ਧਰਮਸ਼ਾਲਾ ਲਈ ਮਾਇਕ ਸਹਾਇਤ ਦਿੱਤੀ ਗਈ ਸੀ।

Facebook Comments

Trending