Connect with us

ਪੰਜਾਬੀ

ਹਲਕਾ ਉੱਤਰੀ ‘ਚ ਵਿਕਾਸ ਕਾਰਜ਼ਾਂ ਦੀ ਚੱਲ ਰਹੀ ਹਨੇਰੀ – ਵਿਧਾਇਕ  ਬੱਗਾ

Published

on

Development works going on in North Constituency - MLA Bagga

ਲੁਧਿਆਣਾ :  ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਸਥਾਨਕ ਜਵਾਲਾ ਸਿੰਘ ਚੌਂਕ, ਹੈਬੋਵਾਲ ਵਿਖੇ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ ਜਿਸ ‘ਤੇ ਕਰੀਬ 85 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 92, 93 ਅਤੇ 94 ਦੇ ਸਾਂਝੇ ਚੌਕ ਜਵਾਲਾ ਸਿੰਘ ਤੋਂ ਸੰਗਮ ਪੈਲਸ ਵਾਲੀ ਰੋਡ ਦਾ ਉਦਘਾਟਨ ਕੀਤਾ ਗਿਆ।

ਵਿਧਾਇਕ ਬੱਗਾ ਨੇ ਨਗਰ ਨਿਗਮ ਚੋਣਾਂ ਵਿੱਚ ਇਸ ਹਲਕੇ ਵਿਚੋਂ ਵਿਰੋਧੀਆਂ ਦਾ ਮੁੰਕਮਲ ਸਫਾਇਆ ਕਰਨ ਦਾ ਦਾਅਵਾ ਕਰਦਿਆ ਕਿਹਾ ਕਿ ਅਸੀਂ ਸਾਰੀਆਂ ਸੀਟਾਂ ਇਕਪਾਸੜ ਲੀਡ ਨਾਲ ਜਿੱਤਾਂਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਤੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਨੂੰ ਛੱਡ ਬਹੁਤ ਸਾਰੇ ਸੀਨੀਅਰ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

Facebook Comments

Trending