ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਰੋਜ਼ਾਨਾ ਹੀ ਹਲਕੇ ਅਧੀਨ ਨਵੀਆਂ ਤੇ ਪੁਰਾਣੀਆਂ ਸੜ੍ਹਕਾਂ ਨੂੰ ਬਣਾਉਣ ਦੇ ਉਦਘਾਟਨ ਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਇਸੇ ਲੜੀ ਤਹਿਤ ਹਲਕੇ ਅਧੀਨ ਪੈਂਦੇ ਵਾਰਡ ਨੰਬਰ 79 (ਪੁਰਾਣਾ) 66 ਤੇ 93 (ਨਵਾਂ) ਵਿਖੇ ਚੂਹੜਪਰ ਰੋਡ ਦੀਆਂ ਸੜ੍ਹਕਾਂ ਦੇ ਪੁਨਰ ਨਿਰਮਾਣ ਦਾ ਉਦਘਾਟਨ ਕਰਦਿਆਂ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਵਿਧਾਇਕ ਚੌਧਰੀ ਬੱਗਾ ਨੇ ਕਿਹਾ ਕਿ ਇਸ ਹਲਕੇ ਅਧੀਨ ਪੈਂਦੀਆਂ ਇਨ੍ਹਾਂ ਸੜਕਾਂ ਦਾ ਪਿਛਲੇ ਲੰਬੇ ਸਮੇਂ ਤੋਂ ਮੰਦਾ ਹਾਲ ਸੀ ਜਿਸ ਕਾਰਨ ਇੱਥੋਂ ਦੇ ਲੋਕਾਂ ਦੀ ਪੁਰਜੋਰ ਮੰਗ ਸੀ ਕਿ ਇਨ੍ਹਾਂ ਸੜ੍ਹਕਾਂ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ । ਉਨ੍ਹਾਂ ਅੱਗੇ ਕਿਹਾ ਕਿ ਹਲਕੇ ਅਧੀਨ ਹੋਰ ਵੀ ਜਿਹੜੀਆਂ ਸੜ੍ਹਕਾਂ ਦੀ ਹਾਲਤ ਬਦ ਤੋਂ ਬਦਤਰ ਹੈ ਉਨ੍ਹਾਂ ਨੂੰ ਵੀ ਜਲਦ ਹੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜ੍ਹਕਾਂ ‘ਤੇ ਕਰੀਬ 93 ਲੱਖ ਰੁਪਏ ਦੀ ਲਾਗਤ ਆਵੇਗੀ।