ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਬੀ ਏ ਦੀ ਦਮਨਪ੍ਰੀਤ ਨੇ ਪਾਰਲੀਮੈਂਟ ਹਾਊਸ, ਨਵੀਂ ਦਿੱਲੀ ਵਿੱਚ ਸਰਵੋਤਮ ਸਪੀਕਰ ਦਾ ਖਿਤਾਬ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ। ਉਸਨੇ ਪਾਰਲੀਮੈਂਟ ਭਵਨ, ਨਵੀਂ ਦਿੱਲੀ ਦੇ ਕੇਂਦਰੀ ਹਾਲ ਵਿੱਚ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਦੁਆਰਾ ਆਯੋਜਿਤ ਨੈਸ਼ਨਲ ਯੂਥ ਪਾਰਲੀਮੈਂਟ- 2023 ਵਿੱਚ ਪੰਜਾਬ ਅਤੇ ਚੰਡੀਗੜ੍ਹ ਰਾਜ ਦੀ ਨੁਮਾਇµਦਗੀ ਕੀਤੀ।
ਦਮਨਪ੍ਰੀਤ ਨੇ “ਪੀਸ ਬਿਲਡਿਗ ਐਂਡ ਰਿਕਸੀਲੀਏਸ਼ਨ: ਯੂਜ਼ਰਿਰਿੰਗ ਇਨ ਏਰਾ ਆਫ ਨੋ ਵਾਰ” ਵਿਸ਼ੇ ‘ਤੇ ਭਾਸ਼ਣ ਦਿੱਤਾ। ਉਸਨੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਤੇ ਕੋਆਰਡੀਨੇਟਰ ਡਾ ਮਾਧਵੀ ਵਸ਼ਸ਼ਿਠ ਅਤੇ ਹੋਰ ਅਧਿਆਪਕਾਂ ਨੂੰ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਉਤਸ਼ਾਹ ਲਈ ਉਸਦੀ ਸਫਲਤਾ ਦੇ ਸਫ਼ਰ ਵਿੱਚ ਮਾਰਗਦਰਸ਼ਕ ਹੋਣ ਲਈ ਬਹੁਤ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਇਹ ਪ੍ਰਾਪਤੀ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ।