Connect with us

ਪੰਜਾਬੀ

ਆਰੀਆ ਕਾਲਜ ‘ਚ ਹੋਲੀ ਦੇ ਮੌਕੇ ਆਕਰਸ਼ਕ ਪ੍ਰਦਰਸ਼ਨੀ ਦਾ ਆਯੋਜਨ

Published

on

Organized an attractive exhibition on the occasion of Holi in Arya College

ਲੁਧਿਆਣਾ : ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਫੈਸ਼ਨ ਡਿਜ਼ਾਈਨਿੰਗ ਅਤੇ ਟੇਲਰਿੰਗ ਵਿਭਾਗ ਵੱਲੋਂ ਇੱਕ ਮਨੋਰੰਜਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਆਪਣੇ ਹੱਥਾਂ ਨਾਲ ਬਣੀਆਂ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਅਤੇ ਵੇਚਿਆ। ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਹੱਥਾਂ ਨਾਲ ਬਣੀਆਂ ਚੀਜ਼ਾਂ ਨੂੰ ਦੇਖਣ ਅਤੇ ਖਰੀਦਣ ਦਾ ਉਤਸ਼ਾਹ ਦੇਖਣ ਨੂੰ ਮਿਲਿਆ।

ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਵੱਲੋਂ ਟਾਈ ਐਂਡ ਡਾਈ ਦੁਪੱਟਾ, ਕਾਫ਼ਤਾਨ, ਪ੍ਰਿੰਟ ਕੁਰਤੀ, ਚੂੜੀਆਂ,ਡੈਨਿਮ ਦੇ ਪਰਸ, ਕਰੋਸ਼ੀਆ ਦੇ ਮੋਬਾਇਲ ਕਵਰ ਅਤੇ ਹੇਅਰ ਬੈਂਡ ਆਦਿ ਵੱਖ-ਵੱਖ ਵਸਤਾਂ ਤਿਆਰ ਕੀਤੀਆਂ ਗਈਆਂ । ਪ੍ਰਦਰਸ਼ਨੀ ਦਾ ਮੁੱਖ ਆਕਰਸ਼ਣ ਵਿਦਿਆਰਥਣਾਂ ਵੱਲੋਂ ਹੋਲੀ ਦੇ ਰੰਗਾਂ ਨੂੰ ਦਰਸਾਉਂਦੀਆਂ ਰੰਗ-ਬਿਰੰਗੀਆਂ ਟੀ-ਸ਼ਰਟਾਂ ਸਨ। ਏਸੀਐਮਸੀ ਦੇ ਸਕੱਤਰ ਡਾ.ਐਸ. ਐਮ. ਸ਼ਰਮਾ ਨੇ ਵਿਦਿਆਰਥਣਾਂ ਦੀ ਕਲਾਤਮਕ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ।

Facebook Comments

Trending