Connect with us

ਪੰਜਾਬੀ

ਸੀਪੀਆਈ ਵੱਲੋਂ ਪਾਇਲ ਅਸੈਂਬਲੀ ਹਲਕੇ ਤੋਂ ਚੋਣ ਲੜਨ ਦਾ ਫ਼ੈਸਲਾ

Published

on

CPI decides to contest from Pyle Assembly constituency

ਲੁਧਿਆਣਾ :   ਅੱਜ ਭਾਰਤੀ ਕਮਿਊਨਿਸਟ ਪਾਰਟੀ ( ਸੀਪੀਆਈ) ਜ਼ਿਲ੍ਹਾ ਲੁਧਿਆਣਾ ਦੀ ਅਗਜ਼ੈਕਟਿਵ ਕਮੇਟੀ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪ੍ਰਿੰਸੀਪਲ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਆਉਂਦੀਆਂ ਚੋਣਾਂ ਬਾਰੇ ਜ਼ਿਲ੍ਹਾ ਪਾਰਟੀ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪਾਰਟੀ ਪਾਇਲ ਅਸੈਂਬਲੀ ਹਲਕੇ ਤੋਂ ਆਪਣਾ ਉਮੀਦਵਾਰ ਉਤਾਰੇਗੀ।

ਇਸ ਹਲਕੇ ਤੋਂ ਪਾਰਟੀ ਦੇ ਆਗੂ ਭਗਵਾਨ ਸਿੰਘ ਸੋਮਲ ਖੇੜੀ ਨੂੰ ਸਰਬਸੰਮਤੀ ਨਾਲ ਉਮੀਦਵਾਰ ਐਲਾਨਿਆ ਗਿਆ ਜੋ ਪਾਰਟੀ ਦੇ ਚੋਣ ਨਿਸ਼ਾਨ ਦਾਤੀ ਬੱਲੀ ਤੇ ਚੋਣ ਲੜਨਗੇ। ਮੀਟਿੰਗ ‘ਚ ਡੀ ਪੀ ਮੌਡ਼,ਡਾ ਅਰੁਣ ਮਿੱਤਰਾ ,ਚਮਕੌਰ ਸਿੰਘ, ਗੁਲਜ਼ਾਰ ਗੋਰੀਆ ,ਐੱਮ ਐੱਸ ਭਾਟੀਆ, ਕੇਵਲ ਸਿੰਘ ਬਨਵੈਤ, ਭਗਵਾਨ ਸਿੰਘ ਸੋਮਲਖੇਡ਼ੀ, ਪ੍ਰਿੰ: ਜਗਜੀਤ ਸਿੰਘ , ਕੁਲਵੰਤ ਸਿੰਘ, ਭਰਪੂਰ ਸਿੰਘ, ਕੁਲਵੰਤ ਕੌਰ, ਰਾਮ ਪ੍ਰਤਾਪ, ਗੁਰਮੇਲ ਸਿੰਘ ਮੈਲਡੇ, ਚਰਨ ਸਰਾਭਾ ਅਤੇ ਨਿਰੰਜਨ ਸਿੰਘ ਸ਼ਾਮਲ ਸਨ ।

Facebook Comments

Trending