Connect with us

ਪੰਜਾਬੀ

ਪੰਜਾਬ ’ਚ ਦੋ ਦਿਨ ਬਾਅਦ ਚੱਲੇਗੀ ਸੀਤ ਲਹਿਰ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

Published

on

Cold wave will continue in Punjab after two days, Meteorological department has issued yellow alert

ਲੁਧਿਆਣਾ : ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਈ ਭਵਿੱਖਬਾਣੀ ਅਨੁਸਾਰ 15 ਦਸੰਬਰ ਤੋਂ ਪੰਜਾਬ ਦਾ ਮੌਸਮ ਬਦਲ ਜਾਵੇਗਾ ਤੇ 16 ਤੋਂ 18 ਦਸੰਬਰ ਤਕ ਸੀਤ ਲਹਿਰ ਚੱਲੇਗੀ ਜਿਸ ਨਾਲ ਸੂਬੇ ਦੇ ਬਹੁਤੇ ਜ਼ਿਲ੍ਹਿਆਂ ’ਚ ਰਾਤ ਦੇ ਤਾਪਮਾਨ ’ਚ ਤਿੰਨ ਤੋਂ ਚਾਰ ਡਿਗਰੀ ਤਕ ਗਿਰਾਵਟ ਆਏਗੀ। ਮੌਸਮ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਅਨੁਸਾਰ ਉੱਤਰ-ਪੱਛਮੀ ਹਵਾਵਾਂ ਚੱਲਣ ਕਾਰਨ ਸੀਤ ਲਹਿਰ ਨਾਲ ਪੰਜਾਬ ਠੁਰ-ਠੁਰ ਕਰੇਗਾ।

ਹਾਲਾਂਕਿ ਦੋ ਦਿਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬ ’ਚ ਗੁਰਦਾਸਪੁਰ ਤੇ ਹੁਸ਼ਿਆਰਪੁਰ ਸਭ ਤੋਂ ਠੰਢੇ ਰਹੇ ਜਿੱਥੇ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਪੜ ਦਾ ਪਾਰਾ 5.8 ਡਿਗਰੀ ਸੀ ਜਦਕਿ ਲੁਧਿਆਣੇ ਦਾ ਤਾਪਮਾਨ 11.6 ਡਿਗਰੀ, ਪਟਿਆਲੇ ਦਾ 10.4, ਜਲੰਧਰ ਦਾ 9.9 ਤੇ ਅੰਮ੍ਰਿਤਸਰ ਦਾ ਤਾਪਮਾਨ 8.8 ਡਿਗਰੀ ਰਿਹਾ।

Facebook Comments

Trending