Connect with us

ਪੰਜਾਬੀ

ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਅਧਿਕਾਰਿਆਂ ਵਲੋਂ ਮਲਟੀਸਟੋਰੀ ਪਾਰਕਿੰਗ ਕੰਪਲੈਕਸ ਦੀ ਚੈਕਿੰਗ

Published

on

Checking of Multistory Parking Complex by the Officers of the Corporation's Festival Branch

ਲੁਧਿਆਣਾ : ਨਗਮ ਨਿਗਮ ਦੇ ਜ਼ੋਨ ਏ ਸਥਿਤ ਮਲਟੀਸਟੋਰੀ ਪਾਰਕਿੰਗ ਕੰਪਲੈਕਸ ਦੀ ਤਹਿਬਾਜ਼ਾਰੀ ਸ਼ਾਖਾ ਦੇ ਅਧਿਕਾਰੀਆਂ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ ਤੇ ਪਾਰਕਿੰਗ ‘ਚ ਪਾਈਆਂ ਗਈਆਂ ਕਮੀਆਂ ਲਈ ਸੰਬੰਧਤ ਪਾਰਕਿੰਗ ਠੇਕੇਦਾਰ ਨੂੰ ਬਣਦੀ ਪਨੈਲਟੀ ਨਗਰ ਨਿਗਮ ਖਜਾਨੇ ‘ਚ ਜਮ੍ਹਾਂ ਕਰਵਾਉਣ, ਸ਼ਰਤਾਂ ਦੀ ਇੰਨ ਬਿਨ ਪਾਲਣਾ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਗਿਆ।

ਇਸ ਮੌਕੇ ਤਜਿੰਦਰ ਸਿੰਘ ਪੰਛੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਉਕਤ ਪਾਰਕਿੰਗ ਦੇ ਠੇਕੇਦਾਰ ਵਲੋਂ ਪਾਰਕਿੰਗ ਸੰਬੰਧੀ ਸ਼ਰਤਾਂ ਨੰੂ ਪੂਰਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਤਹਿਬਾਜ਼ਾਰੀ ਸ਼ਾਖਾ ਦੀ ਟੀਮ ਵਲੋਂ ਪਾਰਕਿੰਗ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕੀ ਚੈਕਿੰਗ ਦੌਰਾਨ ਟੀਮ ਨੇ ਪਾਇਆ ਹੈ ਕਿ ਪਾਰਕਿੰਗ ਠੇਕੇਦਾਰ ਵਲੋਂ ਆਮ ਪਬਲਿਕ ਈ-ਟਿਕਟਿੰਗ ਮਸ਼ੀਨ ਦੀ ਜਗ੍ਹਾ ਮੈਨੂਅਲ ਟਿਕਟ ਦੇ ਕੇ ਵੱਧ ਵਸੂਲੀ ਕੀਤੀ ਜਾ ਰਹੀ ਹੈ।

ਪਾਰਕਿੰਗ ਦੇ ਮੁਲਾਜ਼ਮਾਂ ਵਲੋਂ ਆਮ ਪਬਲਿਕ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ, ਮੁਲਾਜ਼ਮਾਂ ਵਲੋਂ ਵਰਦੀ ਵੀ ਨਹੀਂ ਪਾਈ ਜਾ ਰਹੀ ਹੈ, ਮੁਲਾਜ਼ਮਾਂ ਕੋਲ ਆਈ ਕਾਰਡ ਵੀ ਨਹੀਂ ਹਨ ਤੇ ਪਾਰਕਿੰਗ ਲਾਟ ‘ਚ ਸਫਾਈ ਵੀ ਨਹੀਂ ਹੈ ਤੇ ਪਾਰਕਿੰਗ ‘ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵੀ ਬੰਦ ਪਏ ਹਨ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਠੇਕੇਦਾਰ ਨੂੰ ਬਣਦੀ ਪਨੈਲਟੀ ਨਗਰ ਨਿਗਮ ਖਾਤੇ ‘ਚ ਜਮ੍ਹਾਂ ਕਰਵਾਉਣ ਤੇ ਸ਼ਰਤਾਂ ਤੀ ਇੰਨ ਬਿੰਨ ਪਾਲਣਾ ਕਰਨੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

Facebook Comments

Trending