ਪੰਜਾਬੀ
ਮਰਹੂਮ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਕੋਟਲੀ ਦੀ ਜ਼ਮਾਨਤ ਜ਼ਬਤ
Published
3 years agoon

ਖੰਨਾ : ਵਿਧਾਨ ਸਭਾ ਹਲਕਾ ਖੰਨਾ ਤੋਂ ਚੋਣ ਲੜੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਕੋਟਲੀ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਮੰਤਰੀ ਗੁਰਕੀਰਤ ਕੋਟਲੀ ਨੂੰ ਤੀਜੇ ਸਥਾਨ ‘ਤੇ ਸਬਰ ਕਰਨਾ ਪਿਆ। ਗੁਰਕੀਰਤ ਕੋਟਲੀ ਨੂੰ 20305 ਵੋਟਾਂ ਪਈਆਂ। ਜਦਕਿ ਪਿਛਲੀਆਂ 2017 ਦੀਆਂ ਚੋਣਾਂ ‘ਚ ਕੋਟਲੀ ਨੂੰ 55 ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ।
ਦੱਸਣਯੋਗ ਹੈ ਕਿ ਹਲਕਾ ਖੰਨਾ ‘ਚ 128586 ਵੋਟਾਂ ਪਈਆਂ ਸਨ, ਜਿਸ ‘ਚੋਂ ਗੁਰਕੀਰਤ ਕੋਟਲੀ ਨੂੰ ਮਹਿਜ 20305 ਵੋਟਾਂ ਮਿਲੀਆਂ। ਜਦਕਿ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਣ ਲਈ ਕੋਟਲੀ ਨੂੰ 21431 ਵੋਟਾਂ ਦੀ ਲੋੜ ਸੀ ਪਰ ਉਹ ਇਹ ਅੰਕੜਾ ਛੂਹ ਨਹੀਂ ਸਕੇ। ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੇ ਅਨੁਸਾਰ ਜਦੋਂ ਕੋਈ ਉਮੀਦਵਾਰ ਆਪਣੀ ਸੀਟ ਤੋਂ ਪਈਆਂ ਕੁੱਲ ਵੋਟਾਂ ਦਾ 1/6 ਵੋਟਾਂ ਤੇ 16.66 ਫ਼ੀਸਦੀ ਵੋਟ ਹਾਸਲ ਨਹੀਂ ਕਰਦਾ ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਕੋਟਲੀ ਨੂੰ 15.79 ਫ਼ੀਸਦੀ ਵੋਟਾਂ ਪਈਆਂ, ਜਿਸ ਕਰਕੇ ਉਨਾਂ੍ਹ ਦੀ ਜ਼ਮਾਨਤ ਵੀ ਜ਼ਬਤ ਹੋ ਗਈ।
ਦੱਸਣਯੋਗ ਹੈ ਕਿ ਗੁਰਕੀਰਤ ਕੋਟਲੀ ਪੰਜਾਬ ਦੇ ਵੱਡੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਦੇ ਪਿਤਾ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਟਰਾਂਸਪੋਰਟ ਮੰਤਰੀ ਰਹੇ ਹਨ। ਉਨ੍ਹਾਂ ਦੇ ਚਚੇਰੇ ਭਰਾ ਰਵਨੀਤ ਸਿੰਘ ਬਿੱਟੂ ਸੰਸਦ ਮੈਂਬਰ ਹਨ ਤੇ ਉਨ੍ਹਾਂ ਦੇ ਭੂਆ ਵੀ ਵਿਧਾਇਕ ਰਹੇ ਹਨ। ਕੋਟਲੀ ਵੱਡਾ ਸਿਆਸੀ ਪਰਿਵਾਰ ਹੈ, ਜਿਸ ਦਾ ਖੰਨਾ ‘ਚ ਆਮ ਘਰਾਂ ‘ਚੋਂ ਸਿਆਸਤ ‘ਚ ਆਏ ਉਮੀਦਵਾਰਾਂ ਆਪ ਦੇ ਤਰੁਣਪ੍ਰਰੀਤ ਸਿੰਘ ਸੋਂਦ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਨਾਲ ਸੀ।
You may like
-
ਪਿੰਡ ਰਤਨਹੇੜੀ ਨੂੰ ਖੰਨਾ ਸ਼ਹਿਰ ਨਾਲ ਜੋੜਨ ਲਈ ਬਣਾਈ ਗਈ ਬਦਲਵੀਂ ਸੜ੍ਹਕ – ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਆੜ੍ਹਤੀਆ ਐਸੋਸ਼ੀਏਸ਼ਨਾਂ ਵੱਲੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦਾ ਕੀਤਾ ਸਨਮਾਨ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ
-
ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ