Connect with us

ਪੰਜਾਬੀ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ

Published

on

A seminar dedicated to the birth anniversary of Father of the Nation Mahatma Gandhi

ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਜਿਲ੍ਹਾ ਲੁਧਿਆਣਾ ਦੇ ਇਤਿਹਾਸ ਅਤੇ ਰਾਜਨੀਤੀ ਸ਼ਾਸ਼ਤਰ ਵਿਭਾਗਾਂ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਮਨਾਉਂਦਿਆਂ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਇਨ੍ਹਾਂ ਵਿਭਾਗਾਂ ਦੇ ਵੱਖ-ਵੱਖ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।

ਵਿਭਾਗੀ ਵਿਦਿਆਰਥੀ ਅੰਮ੍ਰਿਤਰਾਜ ਕੌਰ, ਅੰਗਰੇਜ਼ ਸਿੰਘ, ਰਵੀਨਾ ਕੁਮਾਰੀ, ਹਰਪੁਨੀਤ ਕੌਰ, ਜਗਸੀਰ ਸਿੰਘ ਦਿਓਲ ਅਤੇ ਪ੍ਰਭਜੋਤ ਸਿੰਘ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ ਅਤੇ ਅਜ਼ਾਦੀ ਦੀ ਲਹਿਰ ਵਿਚ ਉਨ੍ਹਾਂ ਵਲੋਂ ਪਾਏ ਗਏ ਯੋਗਦਾਨਾਂ ਨੂੰ ਵਿਚਾਰਿਆ। ਡਾ. ਬਲਜੀਤ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਪਾਸ ਅਹਿੰਸਾ ਦਾ ਇੱਕ ਬਹੁਤ ਵੱਡਾ ਹਥਿਆਰ ਸੀ। ਇਹ ਇੱਕ ਅਜਿਹਾ ਹਥਿਆਰ ਸੀ, ਜਿਹੜਾ ਬਿਨ੍ਹਾਂ ਕੋਈ ਜਾਨੀ ਨੁਕਸਾਨ ਕੀਤਿਆਂ ਜਾਇਜ਼ ਮੰਗਾਂ ਨੂੰ ਮੰਨਣ ਲਈ ਬ੍ਰਿਟਿਸ਼ ਸਰਕਾਰ ਨੂੰ ਮਜ਼ਬੂਰ ਕਰ ਦਿੰਦਾ ਸੀ।

ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਅੰਮ੍ਰਿਤਪਾਲ ਸਿੰਘ ਨੇ ਵਿਸਥਾਰਤ ਰੂਪ ਵਿਚ ਮਹਾਤਮਾ ਗਾਂਧੀ ਜੀ ਦੇ ਜੀਵਨ, ਵਿੱਦਿਆ, ਵਕਾਲਤ ਦੇ ਕਿੱਤੇ ਅਤੇ ਦੇਸ਼ ਦੀ ਅਜ਼ਾਦੀ ਲਈ ਚਲਾਈਆਂ ਵੱਖ-ਵੱਖ ਲਹਿਰਾਂ ਨੂੰ ਵਿਸਥਾਰਤ ਰੂਪ ਵਿਚ ਵਿਚਾਰਿਆ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ, ਆਦਰਸ਼ਾਂ ਅਤੇ ਸਿੱਖਿਆਵਾਂ ਦੇ ਹਵਾਲੇ ਦਿੰਦਿਆ ਅਜੋਕੇ ਮਨੁੱਖ ਨੂੰ ਵੀ ਉਨ੍ਹਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ।

 

Facebook Comments

Trending