Connect with us

ਲੁਧਿਆਣਾ ਨਿਊਜ਼

ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਵਲੋਂ ਖੂਨਦਾਨ ਕੈਂਪ ਦਾ ਆਯੋਜਨ

Published

on

ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਦੀ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਯੂਨਿਟ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.) ਦੇ ਸਹਿਯੋਗ ਨਾਲ 13 ਮਾਰਚ, 2024 ਨੂੰ ਇੱਕ ਮਹੱਤਵਪੂਰਨ ਖੂਨਦਾਨ ਕੈਂਪ ਦਾ ਆਯੋਜਨ ਡਾਇਰੈਕਟਰ ਪ੍ਰੋ:(,ਡਾ) ਅਮਨ ਅੰਮ੍ਰਿਤ ਚੀਮਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਜਿਸਦਾ ਸੰਚਾਲਨ ਡਾ: ਨੀਲਮ ਬੱਤਰਾ ਅਤੇ ਡਾ: ਪੂਜਾ ਸਿੱਕਾ ਦੁਆਰਾ ਕੀਤਾ ਗਿਆ | ਇਸ ਸਮਾਗਮ ਨੂੰ ਬੌਨ ਬ੍ਰੈੱਡ ਅਤੇ ਨਿਤੀਸ਼ ਫੂਡ ਕੰਪਨੀਆ ਦੁਆਰਾ ਸਪਾਂਸਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ, ਕੈਂਪ ਵਿੱਚ ਬੀਏ ਐੱਲ ਐੱਲ ਬੀ, ਐੱਲ ਐੱਲ ਬੀ, ਐੱਲ ਐੱਲ ਐੱਮ ਅਤੇ ਐੱਮ ਬੀ ਏ ਦੇ ਵਿਦਿਆਰਥੀ ਸ਼ਾਮਿਲ ਰਹੇ।

ਕੈਂਪ ਦੇ ਸਹਿਯੋਗੀ ਯਤਨਾਂ ਦੇ ਪ੍ਰਮਾਣ ਸਦਕਾ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਲਈ ਖੂਨ ਦਾਨੀਆਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ। ਇਸ ਖੂਨ ਕੈਂਪ ਵਿੱਚ 100 ਤੋਂ ਵੱਧ ਲੋਕਾਂ ਦੁਆਰਾ ਖੂਨ ਦਾਨ ਕੀਤਾ ਗਿਆ। ਖੂਨ ਦਾਨ ਕਰਨ ਤੋਂ ਇਲਾਵਾ, ਇਸ ਪਹਿਲਕਦਮੀ ਨੇ ਸਮਾਜਕ ਭਲਾਈ ਲਈ ਡੂੰਘੀ ਵਚਨਬੱਧਤਾ ਦੀ ਉਦਾਹਰਣ ਦਿੱਤੀ। ਸਮਾਗਮ ਦਾ ਨਿਰਵਿਘਨ ਸੰਚਾਲਨ ਕਰਨ ਵਿੱਚ ਡੀਐਮਸੀ ਦੀ ਡਾਕਟਰੀ ਟੀਮ ਅਤੇ ਸਮਰਪਿਤ ਵਿਦਿਆਰਥੀ ਕੋਆਰਡੀਨੇਟਰਾਂ – ਸੁਰਭੀ ਰਾਜੋਰੀਆ, ਤਨੀਸ਼ਾ ਬਾਂਸਲ, ਜੀਸਸ ਗੋਇਲ, ਅਤੇ ਸੁਕ੍ਰਿਤ ਬੱਸੀ ਦੀ ਅਹਿਮ ਭੂਮਿਕਾ ਰਹੀ।

ਇੱਕ ਸਿਹਤ ਮੁਹਿੰਮ ਤੋਂ ਇਲਾਵਾ ਇਸ ਕੈਂਪ ਦਾ ਉਦੇਸ਼ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਕਾਬਲੀਅਤ, ਸਮੂਹਿਕ ਏਕਤਾ ਨਾਲ ਕੰਮ ਕਰਨ ਦੀ ਰੁਚੀ ਦੇ ਨਾਲ ਨਾਲ ਸਮਾਜ ਪ੍ਰਤੀ ਹਮਦਰਦੀ ਤੇ ਮਦਦ ਕਰਨ ਦੀ ਡੂੰਘੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਵੀ ਸੀ। ਇਹ ਖੂਨ ਦਾਨ ਕੈਂਪ ਸਫਲਤਾਪੂਰਵਕ ਅਤੇ ਨੇਕ ਸੋਚ ਨਾਲ ਸੰਪੂਰਨ ਹੋਇਆ।

Facebook Comments

Trending