Connect with us

ਪੰਜਾਬੀ

 ਐਥਲੈਟਿਕ ਮੀਟ ਵਿੱਚ ਅਰਸ਼ਦੀਪ ਸਿੰਘ ਅਤੇ ਹਰਲੀਨ ਕੌਰ ਬਣੇ ਬੈਸਟ ਐਥਲੀਟ

Published

on

Arshdeep Singh and Harleen Kaur became Best Athletes in Athletic Meet

ਲੁਧਿਆਣਾ : ਪੀ.ਏ.ਯੂ. ਦੀ 55ਵੀਂ ਸਲਾਨਾ ਐਥਲੈਟਿਕ ਮੀਟ ਵਿੱਚ ਖੇਤੀਬਾੜੀ ਕਾਲਜ ਦੇ ਅਰਸ਼ਦੀਪ ਸਿੰਘ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ ਸਰਵੋਤਮ ਐਥਲੀਟ ਚੁਣੇ ਗਏ । ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ ।

ਸ਼੍ਰੀ ਭੁੱਲਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਮਾਜ ਵਿੱਚ ਖੇਡਾਂ ਦੇ ਮਹੱਤਵ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਕਿਹਾ ਕਿ ਜਿਹੜੇ ਸਮਾਜਾਂ ਵਿੱਚ ਖੇਡਾਂ ਦਾ ਵਿਕਾਸ ਹੁੰਦਾ ਹੈ ਉਹ ਸਿਹਤਮੰਦ ਅਤੇ ਜ਼ੁਰਮ ਰਹਿਤ ਸਮਾਜ ਹੁੰਦੇ ਹਨ । ਇੱਥੇ ਜ਼ਿਕਰਯੋਗ ਹੈ ਕਿ ਇਸ ਵਾਰ ਐਥਲੈਟਿਕ ਮੀਟ ਵਿੱਚ ਬਹੁਤ ਸਾਰੇ ਪੁਰਾਣੇ ਰਿਕਾਰਡ ਟੁੱਟੇ ਹਨ । ਹਰਲੀਨ ਕੌਰ ਨੇ ਕੁੜੀਆਂ ਦੇ ਬਰੌਡ ਜੰਪ ਮੁਕਾਬਲੇ ਵਿੱਚ 44 ਸਾਲ ਪੁਰਾਣਾ ਰਿਕਾਰਡ ਤੋੜਿਆ । ਇਸ ਤੋਂ ਤੋਂ ਇਲਾਵਾ ਉਸਨੇ 200 ਮੀਟਰ ਦੌੜ ਵਿੱਚ ਵੀ ਨਵਾਂ ਰਿਕਾਰਡ ਸਥਾਪਿਤ ਕੀਤਾ ।

ਕਮਿਊਨਟੀ ਸਾਇੰਸ ਕਾਲਜ ਦੀ ਹਰਮੀਤ ਕੌਰ ਨੇ ਕੁੜੀਆਂ ਦੇ 800 ਮੀਟਰ ਅਤੇ 1500 ਮੀਟਰ ਦੌੜਾਂ ਵਿੱਚ ਨਵੇਂ ਰਿਕਾਰਡ ਬਣਾਏ । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਦਿਆਰਥੀਆਂ ਦੇ ਰਿਕਾਰਡ ਤੋੜ ਪ੍ਰਦਰਸ਼ਨ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਹ ਵਿਦਿਆਰਥੀ ਅੰਤਰ ਯੂਨੀਵਰਸਿਟੀ ਖੇਡਾਂ ਵਿੱਚ ਪੀ.ਏ.ਯੂ. ਲਈ ਮਾਣ ਦੀਆਂ ਘੜੀਆਂ ਜਿੱਤਣ ਵਿੱਚ ਸਫਲ ਹੋਣਗੇ ।

Facebook Comments

Trending