Connect with us

ਪੰਜਾਬੀ

ਪ੍ਰਸ਼ਾਸ਼ਨ ਵੱਲੋਂ ‘ਵਰਲਡ ਹੈਲਥ ਡੇਅ’ ਮੌਕੇ ਤੰਬਾਕੂ ਮੁਕਤੀ ਜਾਗਰੂਕਤਾ ਕੈਂਪ ਆਯੋਜਿਤ

Published

on

Administration organizes Tobacco Free Awareness Camp on the occasion of 'World Health Day'

ਲੁਧਿਆਣਾ :  ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਡਾ. ਨਯਨ ਜੱਸਲ ਦੀ ਅਗੁਵਾਈ ਵਿੱਚ ਐਨ.ਜੀ.ਓ. ਡਾ. ਪਾਂਧੀਜ ਸਮਾਲ ਆਈਡੀਆਜ, ਗ੍ਰੇਟ ਆਈਡੀਆਜ’ ਅਤੇ ‘ਸਿਟੀ ਨੀਡਜ਼’ ਦੇ ਸਹਿਯੋਗ ਨਾਲ ਅੱਜ ‘ਵਰਲਡ ਹੈਲਥ ਡੇਅ’ ਮੌਕੇ ਸਥਾਨਕ ਬੱਚਤ ਭਵਨ ਵਿਖੇ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਸਮੂਹ ਮੁਲਾਜ਼ਮਾਂ ਲਈ ਤੰਬਾਕੂ ਮੁਕਤੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਐਸ.ਡੀ.ਐਮ. ਰਾਏਕੋਟ ਸ. ਗੁਰਬੀਰ ਸਿੰਘ, ਡਾ. ਐਸ.ਬੀ. ਪਾਂਧੀ, ਮਨੀਤ ਦਿਵਾਨ, ਡਾ. ਤਰਲੋਚਨ ਸਿੰਘ, ਭਰਤ ਜੋਸ਼ੀ ਅਤੇ ਕੁਨਾਲ ਪਰੂਥੀ ਤੋਂ ਇਲਾਵਾ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਸਮੂਹ ਸਟਾਫ ਵੀ ਮੌਜੂਦ ਸੀ।

ਕੈਂਪ ਦੌਰਾਨ ਮੂੰਹ ਦੇ ਕੈਂਸਰ ਦੇ ਮਾਹਰ ਡਾਕਟਰ, ਡਾ. ਸਾਈਕਤ ਚੱਕਰਵਰਤੀ ਅਤੇ ਡਾ. ਈਸ਼ਾ ਸਿੰਘ ਵੱਲੋਂ ਲੱਗਭਗ 52 ਅਧਿਕਾਰੀਆਂ/ਕਰਮਚਾਰੀਆਂ ਦਾ ਸਵੇਰੇ 10:30 ਵਜੇ ਤੋਂ ਸ਼ਾਮ 04:30 ਵਜੇ ਤੱਕ ਚੈਕਅੱਪ ਕੀਤਾ ਗਿਆ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਗਿਆ।

ਡਾ. ਚੱਕਰਵਰਤੀ ਤੇ ਡਾ. ਈਸ਼ਾ ਵੱਲੋਂ ਤੰਬਾਕੂ ਨਾ ਵਰਤਣ ਦੀ ਅਪੀਲ ਕਰਦਿਆਂ ਕਿਹਾ ਗਿਆ ਕਿ ਤੰਬਾਕੂ ਦੀ ਵਰਤੋ ਨਾਲ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਡਰ ਬਣਿਆ ਰਹਿੰਦਾ ਹੈ ਜਿਸਦਾ ਇੱਕੋ-ਇੱਕ ਇਲਾਜ਼ ਮੌਤ ਹੈ।

ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਡਾ. ਨਯਨ ਜੱਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ, 20 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਅਤੇ ਖ੍ਰੀਦਣ ਅਤੇ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਦੀ ਵਿਕਰੀ ਵਰਜਿਤ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਦੁਕਾਨਦਾਰਾ ਲਈ ਤੰਬਾਕੂ ਦੇ ਮਾੜੇ ਪ੍ਰਭਾਵਾ ਨੂੰ ਦਰਸਾਉਦੇ ਹੋਏ ਚਿਤਾਵਨੀ ਬੋਰਡ ਲਗਾਉਣੇ ਅਤੀ ਜਰੂਰੀ ਹਨ। ਇਸ ਤੋਂ ਇਲਾਵਾ ਵਿਦੇਸ਼ੀ ਸਿਗਰਟ ਅਤੇ ਖੁੱਲੀ ਸਿਗਰਟ ਦੀ ਵਿਕਰੀ ਤੇ ਪੂਰਨ ਤੌਰ ‘ਤੇ ਪਾਬੰਦੀ ਹੈ। ਕੈਂਪ ਦੌਰਾਨ ਹੂੰਜਣ ਹਸਪਤਾਲ ਵੱਲੋਂ ਵਲੰਟੀਅਰ ਤੇ ਸਟਾਫ ਮੁਹੱਈਆ ਕਰਵਾਇਆ ਗਿਆ।

Facebook Comments

Trending