Connect with us

ਅਪਰਾਧ

ਪੰਜ ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰਿਫ਼ਤਾਰ

Published

on

Arrested for engaging in lewd acts with a five-year-old girl

ਲੁਧਿਆਣਾ : ਮਾਂ ਦੀ ਗ਼ੈਰਹਾਜ਼ਰੀ ਵਿੱਚ ਪੰਜ ਸਾਲ ਦੀ ਬਾਲੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਆਰੋਪੀ ਨੂੰ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਗਾਂਧੀ ਨਗਰ ਦੇ ਰਹਿਣ ਵਾਲੇ ਦਵਿੰਦਰ ਕੁਮਾਰ ਦੇ ਰੂਪ ਵਿਚ ਹੋਈ ਹੈ।

ਸਥਾਨਕ ਗਾਂਧੀ ਨਗਰ ਦੀ ਰਹਿਣ ਵਾਲੀ ਪੀੜਤ ਦੀ ਮਾਂ ਮੁਤਾਬਕ ਉਹ ਆਪਣੇ ਛੋਟੇ ਬੱਚੇ ਨੂੰ ਹਸਪਤਾਲ ਚ ਦਵਾਈ ਦਿਵਾਉਣ ਲਈ ਗਈ ਸੀ ।ਇਸ ਦੌਰਾਨ ਉਸ ਦੀ ਕਰੀਬ ਪੰਜ ਸਾਲ ਦੀ ਬੇਟੀ ਕਮਰੇ ਵਿਚ ਇਕੱਲੀ ਹੀ ਸੀ। ਬੱਚੀ ਨੂੰ ਇਕੱਲਾ ਵੇਖ ਨਜ਼ਦੀਕ ਹੀ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲਾ ਦਵਿੰਦਰ ਕੁਮਾਰ ਪੀਡ਼ਤ ਦੇ ਕਮਰੇ ਵਿੱਚ ਜਾ ਵੜਿਆ।ਪੀੜਤ ਦੀ ਮਾਂ ਮੁਤਾਬਕ ਹਵਸ ਵਿੱਚ ਅੰਨ੍ਹੇ ਹੋਏ ਦਵਿੰਦਰ ਨੇ ਬੱਚੀ ਨੂੰ ਨਿਰਵਸਤਰ ਕਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਗੁਆਂਢ ਦੇ ਕਿਸੇ ਵਿਅਕਤੀ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਰੌਲਾ ਪਾ ਦਿੱਤਾ। ਇਸ ਦੌਰਾਨ ਲੜਕੀ ਦੀ ਮਾਂ ਵੀ ਮੌਕੇ ਤੇ ਪੁੱਜ ਗਈ ਅਤੇ ਇਸ ਮਾਮਲੇ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੂੰ ਦਿੱਤੀ। ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਇਹ ਸ਼ਰਮਨਾਕ ਘਟਨਾ ਅੰਜਾਮ ਦੇਣ ਵਾਲੇ ਦਵਿੰਦਰ ਕੁਮਾਰ ਨੂੰ ਦਬੋਚ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

Facebook Comments

Trending