Connect with us

ਅਪਰਾਧ

ਰਿਸ਼ਤੇਦਾਰਾਂ ਦਾ ਮੁੰਡਾ ਹੀ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਨਾਬਾਲਿਗ ਲੜਕੀ, 4 ਨਾਮਜ਼ਦ

Published

on

Only the son of the relatives cheated on the marriage and took away the minor girl, 4 nominees

ਲੁਧਿਆਣਾ : ਰਿਸ਼ਤੇਦਾਰੀ ’ਚ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਈ ਨਾਬਾਲਿਗ ਲੜਕੀ ਨੂੰ ਨਜ਼ਦੀਕੀ ਰਿਸ਼ੇਦਾਰਾਂ ਦੇ ਮੁੰਡੇ ਨੇ ਵਿਆਹ ਦੇ ਝਾਂਸੇ ਵਿਚ ਵਰਗਲਾ ਲਿਆ। ਕੁਝ ਦਿਨਾਂ ਬਾਅਦ ਉਹ ਉਸ ਨੂੰ ਕਥਿਤ ਤੌਰ ’ਤੇ ਕਿਧਰੇ ਭਜਾ ਕੇ ਲੈ ਗਿਆ। ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਉਕਤ ਲੜਕੇ ਤੋਂ ਇਲਾਵਾ ਉਸਦੀ ਮਾਂ, ਭੈਣ ਅਤੇ ਜੀਜੇ ਵਿਰੁੱਧ ਥਾਣਾ ਵਲਟੋਹਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਰਿਵਾਰ ਸਮੇਤ ਆਪਣੀ ਭੂਆ ਦੇ ਪੋਤਰੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਪਿੰਡ ’ਚ ਗਿਆ ਸੀ। ਜਿਥੇ ਭੂਆ ਦੇ ਦੂਸਰੇ ਪੋਤਰੇ ਸੰਦੀਪ ਸਿੰਘ ਨੇ ਉਸਦੀ 16 ਸਾਲ ਦੀ ਲੜਕੀ ਨੂੰ ਵਿਆਹ ਕਰਵਾਉਣ ਲਈ ਵਰਗਲਾ ਲਿਆ। ਉਹ ਵਿਆਹ ਵੇਖ ਕੇ ਵਾਪਸ ਆਪਣੇ ਪਿੰਡ ਆ ਗਏ। ਉਸਦੀ ਲੜਕੀ ਜੋ ਪ੍ਰਾਈਵੇਟ ਨੌਕਰੀ ਕਰਦੀ ਸੀ ਘਰੋਂ ਡਿਊਟੀ ’ਤੇ ਗਈ ਪਰ ਵਾਪਸ ਨਾ ਪਰਤੀ।

ਉਸ ਨੇ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਸੰਦੀਪ ਸਿੰਘ ਆਪਣੀ ਮਾਂ, ਭੈਣ ਅਤੇ ਜੀਜੇ ਦੀ ਸਹਾਇਤਾ ਨਾਲ ਉਸਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਲੋਕਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Facebook Comments

Trending