Connect with us

ਕਰੋਨਾਵਾਇਰਸ

‘ਓਮੀਕਰੋਨ’ ਤੋਂ ਸੁਚੇਤ ਰਹਿਣ ਦੀ ਲੋੜ, ਕੋਵਿਡ-19 ਤੋਂ ਹੈ ਜਿਆਦਾ ਘਾਤਕ – ਡਾ. ਐਸ.ਪੀ. ਸਿੰਘ

Published

on

Need to be aware of 'Omicron', more deadly than Covid-19 - Dr. S.P. Singh

ਲੁਧਿਆਣਾ :  ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਨੇ ਕਰੋਨਾ ਵਾਇਰਸ ਦਾ ਨਵਾਂ ਰੂਪ ‘ਓਮੀਕਰੋਨ’ ਵਾਇਰਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਊਕਿ ਇਹ ਵਾਇਰਸ ਪਹਿਲੇ ਕਰੋਨਾ ਦੇ ਆਏ ਵਾਇਰਸਾਂ ਨਾਲੋਂ ਜਿਆਦਾ ਘਾਤਕ ਹੈ।

ਇਸ ਤੋਂ ਬਚਾਓ ਲਈ ਡਾ.ਐਸ.ਪੀ. ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾ ਮੁਤਾਬਕ ਸਾਨੂੰ ਇਸ ਵਾਇਰਸ ਤੋਂ ਬਚਣ ਲਈ ਸਾਵਧਾਨੀਆ ਵਰਤਣੀਆਂ ਚਾਹੀਦੀਆ ਹਨ ਜਿਸ ਵਿੱਚ ਵਾਰ-ਵਾਰ ਹੱਥ ਧੋਣਾ, ਮਾਸਕ ਪਹਿਣ ਕੇ ਰੱਖਣਾ ਅਤੇ ਸਮਾਜਕ ਦੂਰੀ ਬਣਾ ਕੇ ਰੱਖਣੀ ਸ਼ਾਮਲ ਹਨ।
ਦਫਤਰ ਸਿਵਲ ਸਰਜਨ ਲੁਧਿਆਣਾ ਦੀ ਮਾਸ ਮੀਡੀਆ ਟੀਮ ਵੱਲੋਂ ਅੱਜ ਆਰੀਆ ਸੀਨੀਅਰ ਸਕੈਂਡਰੀ ਸਕੂਲ ਵਿਖੇ ਬੱਚਿਆ ਅਤੇ ਅਧਿਆਪਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ ਅਤੇ ਪੂਰੀਆ ਸਾਵਧਾਨੀਆ ਵਰਤਣ ਲਈ ਕਿਹਾ ਗਿਆ।

ਇਸ ਤੋਂ ਇਲਾਵਾ ਸਿਵਲ ਸਰਜਨ ਡਾ.ਐਸ.ਪੀ. ਸਿੰਘ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਜੁਕਾਮ ਅਤੇ ਬੁਖਾਰ ਵਰਗੇ ਲੱਛਣ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈਸਟ ਕਰਵਾਏ ਤਾਂ ਜੋ ਸਮੇਂ ਸਿਰ ਉਸ ਵਿਅਕਤੀ ਦਾ ਇਲਾਜ ਹੋ ਸਕੇ ਅਤੇ 18 ਸਾਲ ਜਾਂ 18 ਸਾਲ ਤੋਂ ਵੱਧ ਵਾਲੇ ਵਿਅਕਤੀ ਆਪਣਾ ਕੋਵਿਡ ਟੀਕਾਕਰਨ ਲਾਜ਼ਮੀ ਤੌਰ ‘ਤੇ ਕਰਵਾਉਣ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।

Facebook Comments

Trending