Connect with us

ਅਪਰਾਧ

ਖੰਨਾ ‘ਚ ਹੈਰੋਇਨ ਸਮੇਤ ਐਕਟਿਵਾ ਚਾਲਕ ਕਾਬੂ

Published

on

Activa drivers arrested with heroin in Khanna

ਖੰਨਾ : ਥਾਣਾ ਸਦਰ ਖੰਨਾ ਪੁਲਿਸ ਨੇ 5 ਗਰਾਮ ਹੈਰੋਇਨ ਸਮੇਤ ਇਕ ਐਕਟਿਵਾ ਸਵਾਰ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਅਵਤਾਰ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਸਮੇਤ ਸੂਆ ਪੁਲੀ ਇਸਮੈਲਪੁਰ ਵਿਖੇ ਮੌਜੂਦ ਸੀ ਤਾਂ ਇਸਮੈਲਪੁਰ ਸਾਈਡ ਤੋਂ ਐਕਟਿਵ ਨੰਬਰ ਪੀ.ਬੀ-26ਐੱਫ-0851 ਤੇ ਇਕ ਵਿਅਕਤੀ ਆ ਰਿਹਾ ਸੀ ਜੋ ਸਾਹਮਣੇ ਖੜ੍ਹੀ ਪੁਲਿਸ ਨੂੰ ਦੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗਾ ਤਾਂ ਉਸ ਦੀ ਸਕੂਟਰੀ ਬੰਦ ਹੋ ਗਈ।

ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਕੇ ਉਸ ਦੇ ਪਹਿਨੇ ਹੋਏ ਕੱਪੜਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਜੇਬ ‘ਚੋਂ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਫੜੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਵਿਸ਼ੇਸ਼ ਕੁਮਾਰ ਉਰਫ਼ ਵਿਸੂ ਵਾਸੀ ਪਿੰਡ ਡਡਹੇੜੀ ਥਾਣਾ ਮੰਡੀ ਗੋਬਿੰਦਗੜ੍ਹ ਦੇ ਖ਼ਿਲਾਫ਼ ਧਾਰਾ 21/61/85 ਐਨ.ਡੀ.ਪੀ.ਐੱਸ ਐਕਟ ਅਧੀਨ ਮਾਮਲਾ ਦਰਦ ਕਰ ਲਿਆ।

Facebook Comments

Trending