Connect with us

ਅਪਰਾਧ

ਲੁਧਿਆਣਾ ‘ਚ ਝਗੜਾ ਛੁਡਾਉਣ ਆਈ ਪੁਲਿਸ ਨਾਲ ਮੁਲਜ਼ਮਾਂ ਨੇ ਕੀਤੀ ਹੱਥੋਪਾਈ, ਮੌਕੇ ‘ਤੇ ਦੋ ਵਿਅਕਤੀ ਗ੍ਰਿਫ਼ਤਾਰ

Published

on

Accused assaulted police in Ludhiana, two arrested on spot

ਲੁਧਿਆਣਾ : ਲੁਧਿਆਣਾ ਦੇ ਨਿਊ ਮਾਧੋਪੁਰੀ ਇਲਾਕੇ ਵਿੱਚ ਇੱਕ ਧਿਰ ਨੇ ਪੁਲਿਸ ਦੇ ਸਾਹਮਣੇ ਦੂਜੀ ਧਿਰ ‘ਤੇ ਹਮਲਾ ਕਰ ਦਿੱਤਾ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਨਾ ਸਿਰਫ਼ ਪੁਲਿਸ ਨਾਲ ਹੱਥੋਪਾਈ ਕੀਤੀ ਸਗੋਂ ਉਨ੍ਹਾਂ ਨੇ ਪੁਲਿਸ ਦੀ ਵਰਦੀ ‘ਤੇ ਹੱਥ ਪਾ ਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਮੌਕੇ ਤੇ ਪਹੁੰਚੀ ਥਾਣਾ ਦਰੇਸੀ ਦੀ ਪੁਲਸ ਨੇ ਮੌਕੇ ‘ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।

ਏ ਐੱਸ ਆਈ ਹਰਦੇਵ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਐਸ ਕੇ ਗੁਪਤਾ ਤੇ ਸਚਿਨ ਗੁਪਤਾ ਵਜੋਂ ਹੋਈ ਹੈ। ਏ ਐੱਸ ਆਈ ਨੇ ਦੱਸਿਆ ਕਿ ਪੁਲਸ ਉਸ ਦੇ ਹੋਰ ਸਾਥੀਆਂ ਦੀਪਕ ਗੁਪਤਾ, ਅਜੇ ਗੁਪਤਾ ਅਤੇ 15 ਅਣਪਛਾਤੇ ਸਾਥੀਆਂ, ਵਾਸੀ ਨਿਊ ਮਾਧੋ ਪੁਰੀ ਦੀ ਗਲੀ ਨੰ 7 ਦੀ ਭਾਲ ਕਰ ਰਹੀ ਹੈ। ਪੁਲਸ ਨੇ ਏ ਐੱਸ ਆਈ ਹਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ।

ਆਪਣੇ ਬਿਆਨ ਵਿਚਹਰਪ੍ਰੀਤ ਸਿੰਘ ਨੇ ਦੱਸਿਆ ਕਿ 15 ਜੂਨ ਨੂੰ ਨਿਊ ਮਾਧੋਪੁਰੀ ਦੀ ਗਲੀ ਨੰਬਰ 7 ਤੋਂ ਝਗੜੇ ਦੀ ਸ਼ਿਕਾਇਤ ਮਿਲਣ ‘ਤੇ ਉਹ ਹੌਲਦਾਰ ਰਣਜੀਤ ਸਿੰਘ ਨਾਲ ਮੌਕੇ ‘ਤੇ ਪਹੁੰਚੇ। ਬਬੀਤਾ ਗੁਪਤਾ ਪਤਨੀ ਸਚਿਨ ਗੁਪਤਾ ਨੇ ਦੱਸਿਆ ਕਿ ਸੀਮਾ ਜੈਨ ਦੇ ਪਤੀ ਰਾਕੇਸ਼ ਜੈਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਹੈ। ਜਿਸ ‘ਤੇ ਸੀਮਾ ਜੈਨ ਦਾ ਗੇਟ ਖੋਲ੍ਹ ਕੇ ਇਕ ਵਿਅਕਤੀ ਨੂੰ ਕਾਰ ਵਿਚ ਬਿਠਾਇਆ ਗਿਆ। ਜਦੋਂ ਦੂਜੇ ਵਿਅਕਤੀ ਨੂੰ ਕਾਰ ਵਿਚ ਬਿਠਾਇਆ ਜਾ ਰਿਹਾ ਸੀ ਤਾਂ ਤੈਸ਼ ਵਿਚ ਆਏ ਬਬੀਤਾ ਜੈਨ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਦਿੱਤਾ।

Facebook Comments

Trending