Connect with us

ਅਪਰਾਧ

ਹਥਿਆਰਬੰਦ ਲੁਟੇਰਿਆਂ ਦੇ ਗਿਰੋਹ ਨੇ ਧਾਰਮਿਕ ਡੇਰੇ ‘ਤੇ ਕੀਤੀ ਲੁੱਟਮਾਰ

Published

on

A gang of armed robbers looted a religious camp

ਸਮਰਾਲਾ/ਲੁਧਿਆਣਾ : ਸਮਰਾਲਾ ਨੇੜਲੇ ਪਿੰਡ ਗਹਿਲੇਵਾਲ ਵਿਖੇ ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਦੇ ਗਿਰੋਹ ਵੱਲੋਂ ਧਾਰਮਿਕ ਡੇਰੇ ਅੰਦਰ ਦਾਖਲ ਹੋਕੇ ਡੇਰਾ ਸੰਚਾਲਕ ਤੇ ਉਸ ਦੇ ਸੇਵਾਦਾਰ ਨੂੰ ਰੱਸੀਆਂ ਨਾਲ ਬੰਨਕੇ ਡੇਰੇ ‘ਚ ਲੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ।

ਡੇਰਾ ਸੰਚਾਲਕ ਬਾਬਾ ਭਰਪੂਰ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਧੀ ਰਾਤ ਨੂੰ ਕਰੀਬ 1 ਵਜੇ ਤਲਵਾਰਾਂ ਤੇ ਡੰਡੇ ਸੋਟਿਆਂ ਨਾਲ ਲੈਸ 10-12 ਲੁਟੇਰੇ ਡੇਰੇ ਦੀਆਂ ਕੰਧਾਂ ਟੱਪਕੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਹਥਿਆਰਾਂ ਦੀ ਨੋਕ ‘ਤੇ ਸਾਨੂੰ ਰੱਸੀਆਂ ਨਾਲ ਬੰਨ ਦਿੱਤਾ ਤੇ ਡੇਰੇ ਦੇ ਅੰਦਰਲੇ ਕਮਰਿਆਂ ‘ਚ ਪਈਆਂ ਅਲਮਾਰੀਆਂ ਤੇ ਹੋਰ ਸਮਾਨ ਦੇ ਫਰੋਲਾ-ਫਰਾਲੀ ਕਰਕੇ ਕਰੀਬ 22 ਹਜਾਰ ਦੀ ਨਕਦੀ, ਦੋ ਪੀਪੇ ਦੇਸੀ ਘਿਓ ਤੇ ਦਰਜਨ ਦੇ ਕਰੀਬ ਨਵੇਂ ਕੰਬਲਾਂ ਤੋਂ ਇਲਾਵਾ ਐਲਈਡੀ ਚੋਰੀ ਕਰਕੇ ਲੈ ਗਏ ਤੇ ਜਾਂਦੇ ਹੋਏ ਉਨ੍ਹਾਂ ਵੱਲੋਂ ਡੇਰੇ ਦੇ ਕੈਮਰਿਆਂ ਦੀ ਭੰਨ ਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।

ਥਾਣਾ ਸਮਰਾਲਾ ਦੇ ਮੁੱਖ ਅਫ਼ਸਰ ਪ੍ਰਕਾਸ਼ ਮਸੀਹ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇੋ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਐੱਸਐੱਚਓ ਮਸੀਹ ਨੇ ਦੱਸਿਆ ਕਿ ਪੁਲਿਸ ਵੱਲੋਂ 10-12 ਅਣਪਛਾਤੇ ਵਿਅਕਤੀਆਂ ਦੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਇਸ ਵਾਰਦਾਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Facebook Comments

Trending