Connect with us

ਪੰਜਾਬੀ

ਸਰਕਾਰ ਛੱਠ ਪੂਜਾ ਮੌਕੇ ਕਰੇ ਸਰਕਾਰੀ ਛੁੱਟੀ ਦਾ ਐਲਾਨ – ਈਸ਼ਵਰਜੋਤ ਚੀਮਾ

Published

on

Govt announces public holiday on Chhath Puja - Ishwarjot Cheema

ਲੁਧਿਆਣਾ : ਛੱਠ ਪੂਜਾ ਦਾ ਤਿਉਹਾਰ ਪਰਵਾਸੀ ਭਾਈਚਾਰੇ ਦੀ ਆਸਥਾ ਦਾ ਪ੍ਰਤੀਕ ਹੈ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਛੱਠ ਪੂਜਾ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ। ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਦੱਖਣੀ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਪੰਜਾਬ ਸਰਕਾਰ 10 ਨਵੰਬਰ ਨੂੰ ਛੱਠ ਪੂਜਾ ਮੌਕੇ ਛੁੱਟੀ ਦਾ ਐਲਾਨ ਕਰੇ ਕਿਉਂਕਿ ਛੱਠ ਪੂਜਾ ਦਾ ਤਿਉਹਾਰ ਪਰਵਾਸੀ ਭਾਈਚਾਰੇ ਲਈ ਬਹੁਤ ਵੱਡਾ ਤਿਉਹਾਰ ਹੁੰਦਾ ਹੈ ਜਿਸ ਨਾਲ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਚੀਮਾ ਨੇ ਚਿੱਠੀ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਇਸ ਸੰਬੰਧੀ ਜਲਦ ਤੋਂ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਜੋ ਪਰਵਾਸੀ ਭਾਈਚਾਰਾ ਛੱਠ ਪੂਜਾ ਦੇ ਤਿਉਹਾਰ ਨੂੰ ਮਨਾ ਸਕਣ।

Facebook Comments

Trending