ਅਪਰਾਧ
ਹਥਿਆਰਬੰਦ ਲੁਟੇਰਿਆਂ ਦੇ ਗਿਰੋਹ ਨੇ ਧਾਰਮਿਕ ਡੇਰੇ ‘ਤੇ ਕੀਤੀ ਲੁੱਟਮਾਰ
Published
3 years agoon

ਸਮਰਾਲਾ/ਲੁਧਿਆਣਾ : ਸਮਰਾਲਾ ਨੇੜਲੇ ਪਿੰਡ ਗਹਿਲੇਵਾਲ ਵਿਖੇ ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਦੇ ਗਿਰੋਹ ਵੱਲੋਂ ਧਾਰਮਿਕ ਡੇਰੇ ਅੰਦਰ ਦਾਖਲ ਹੋਕੇ ਡੇਰਾ ਸੰਚਾਲਕ ਤੇ ਉਸ ਦੇ ਸੇਵਾਦਾਰ ਨੂੰ ਰੱਸੀਆਂ ਨਾਲ ਬੰਨਕੇ ਡੇਰੇ ‘ਚ ਲੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ।
ਡੇਰਾ ਸੰਚਾਲਕ ਬਾਬਾ ਭਰਪੂਰ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਧੀ ਰਾਤ ਨੂੰ ਕਰੀਬ 1 ਵਜੇ ਤਲਵਾਰਾਂ ਤੇ ਡੰਡੇ ਸੋਟਿਆਂ ਨਾਲ ਲੈਸ 10-12 ਲੁਟੇਰੇ ਡੇਰੇ ਦੀਆਂ ਕੰਧਾਂ ਟੱਪਕੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਹਥਿਆਰਾਂ ਦੀ ਨੋਕ ‘ਤੇ ਸਾਨੂੰ ਰੱਸੀਆਂ ਨਾਲ ਬੰਨ ਦਿੱਤਾ ਤੇ ਡੇਰੇ ਦੇ ਅੰਦਰਲੇ ਕਮਰਿਆਂ ‘ਚ ਪਈਆਂ ਅਲਮਾਰੀਆਂ ਤੇ ਹੋਰ ਸਮਾਨ ਦੇ ਫਰੋਲਾ-ਫਰਾਲੀ ਕਰਕੇ ਕਰੀਬ 22 ਹਜਾਰ ਦੀ ਨਕਦੀ, ਦੋ ਪੀਪੇ ਦੇਸੀ ਘਿਓ ਤੇ ਦਰਜਨ ਦੇ ਕਰੀਬ ਨਵੇਂ ਕੰਬਲਾਂ ਤੋਂ ਇਲਾਵਾ ਐਲਈਡੀ ਚੋਰੀ ਕਰਕੇ ਲੈ ਗਏ ਤੇ ਜਾਂਦੇ ਹੋਏ ਉਨ੍ਹਾਂ ਵੱਲੋਂ ਡੇਰੇ ਦੇ ਕੈਮਰਿਆਂ ਦੀ ਭੰਨ ਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।
ਥਾਣਾ ਸਮਰਾਲਾ ਦੇ ਮੁੱਖ ਅਫ਼ਸਰ ਪ੍ਰਕਾਸ਼ ਮਸੀਹ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇੋ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਐੱਸਐੱਚਓ ਮਸੀਹ ਨੇ ਦੱਸਿਆ ਕਿ ਪੁਲਿਸ ਵੱਲੋਂ 10-12 ਅਣਪਛਾਤੇ ਵਿਅਕਤੀਆਂ ਦੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਇਸ ਵਾਰਦਾਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
You may like
-
ਬੇਖੌਫ ਲੁਟੇਰਿਆਂ ਨੇ ਸੀਨਅਰ ਸਿਟੀਜ਼ਨ ਨੂੰ ਲਿਫਟ ਲੈਣ ਦੇ ਬਹਾਨੇ ਜ਼ਖ਼ਮੀ ਕਰ ਕੇ ਲੁੱਟਿਆ
-
ਲੁੱਟ-ਖੋਹ ਕਰਨ ਵਾਲੇ ਗਿ/ਰੋਹ ਦਾ ਸਰਗਨਾ ਗ੍ਰਿਫ਼/ਤਾਰ, ਲੋਕਾਂ ਕੋਲੋਂ ਖੋ/ਹੇ 10 ਮੋਬਾਈਲ ਬਰਾਮਦ
-
ਡਾਕਟਰ ਦੇ ਘਰੋਂ 24 ਲੱਖ ਕੈਸ਼ ਤੇ ਗਹਿਣੇ ਚੋਰੀ, ਫੜੇ ਜਾਣ ਦੇ ਡਰੋਂ DVR ਵੀ ਚੁੱਕ ਕੇ ਲੈ ਗਏ ਚੋਰ
-
ਲੁਧਿਆਣਾ ‘ਚ ਸੜਕ ਕਿਨਾਰੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਚੋਰਾਂ ਨੇ ਉਡਾਏ 68 ਲੱਖ ਰੁਪਏ
-
ਨੱਬੇ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਸਕੇ ਭਰਾ ਕਾਬੂ
-
ਰੈਸਟੋਰੈਂਟ ਦਾ ਮੈਨੇਜਰ 3 ਲੱਖ 15 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਫ਼ਰਾਰ