ਪੰਜਾਬੀ
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਖੇ ਲਗਾਇਆ ਖੂਨਦਾਨ ਕੈੰਪ
Published
3 years agoon

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ਿਜ (ਡਿਗਰੀ, ਐਜੂਕੇਸ਼ਨ ਤੇ ਫਾਰਮੇਸੀ ਕਾਲਜ) ਗੁਰੂਸਰ ਸਧਾਰ, ਲੁਧਿਆਣਾ ਵਿਚ ਕਾਰਜਸ਼ੀਲ, ਰੈੱਡ ਰਿਬਨ ਕਲੱਬਾਂ ਵਲੋਂ ਕਾਲਜਾਂ ਦੇ ਐੱਨਐੱਸਐੱਸ ਯੂਨਿਟਾਂ ਅਤੇ ਡਿਗਰੀ ਕਾਲਜ ਦੇ ਮੈਡੀਕਲ ਲੈਬ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਨੇ ਕੀਤਾ। ਆਪਣੇ ਉਦਘਾਟਨੀ ਸੰਬੋਧਨ ਵਿਚ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੂਨਦਾਨ ਨੂੰ ਮਹਾਂਦਾਨ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਨਾਲ ਕਿਸੇ ਦੂਜੇ ਮਨੁੱਖ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ,ਜਦ ਕਿ ਹੋਰ ਕਿਸੇ ਵੀ ਪ੍ਰਕਾਰ ਦਾ ਦਾਨ ਜੀਵਨ ਦਾਨ ਨਹੀਂ ਦੇ ਸਕਦਾ।
ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਖੂਨਦਾਨ ਕਰਕੇ ਵੱਡਾ ਕੰਮ ਕਰ ਰਹੇ ਹਨ । ਲਾਈਫ਼ ਸ਼ੇਅਰ ਸ਼੍ਰੀ ਰਘੂਨਾਥ ਹਸਪਤਾਲ ਸੋਸਾਇਟੀ (ਰਜਿ) ਦੇ ਅਮਲੇ ਨੇ ਇਸ ਕੈਂਪ ਦੀ ਸਾਰੀ ਪਰਕਿਿਰਆਂ ਮੁਕੰਮਲ ਕੀਤੀ। ਇਸ ਮੌਕੇ 31 ਵਿਦਿਆਰਥੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਹੋਰਨਾਂ ਸਮੇਤ ਡਾ ਸਤਵਿੰਦਰ ਕੌਰ, ਪ੍ਰਿੰਸੀਪਲ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ ਫਾਰਮੇਸੀ, ਪ੍ਰੋ ਜਸਵੰਤ ਸਿੰਘ, ਪ੍ਰੋ ਪਵਨਵੀਰ ਸਿੰਘ, ਡਾ ਰਾਜੇਸ਼ ਕੁਮਾਰ, ਪ੍ਰੋ ਵਿਸ਼ਵਪ੍ਰੀਤ ਕੌਰ, ਡਾ ਮੰਨੂ ਚੱਡਾ, ਡਾ ਜਸਲੀਨ ਕੌਰ, ਪ੍ਰੋ ਰਛਪਾਲ ਸਿੰਘ ਆਦਿ ਹਾਜ਼ਰ ਸਨ।
You may like
-
ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਵਲੋਂ ਖੂਨਦਾਨ ਕੈਂਪ ਦਾ ਆਯੋਜਨ
-
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ
-
ਗੁਰੂ ਹਰਿਗੋਬਿੰਦ ਖਾਲਸਾ ਕਾਲਜ ਵਿਚ ਮਨਾਇਆ ਸਵੱਛਤਾ ਦਿਵਸ
-
KLSD ਕਾਲਜ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ, ਖੂਨਦਾਨੀਆਂ ਨੂੰ ਕੀਤਾ ਸਨਮਾਨਿਤ
-
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਤੀਆਂ’ ਦਾ ਤਿਉਹਾਰ
-
ਸੁਧਾਰ ਕਾਲਜ ਵਿਚ ਸੌ ਤੋਂ ਵੱਧ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ